ਬਲਾਚੌਰ – (ਜਤਿੰਦਰ ਪਾਲ ਸਿੰਘ ਕਲੇਰ )- ਕਰਾਵਰ ਅੱਡੇ ਤੋਂ ਪਿੰਡ ਨੂੰ ਜਾਂਦੀ ਸੜਕ ਦੀ ਹਾਲਤ ਕਾਫ਼ੀ ਖਸਤਾ ਹੋਣ ਕਰਕੇ ਇਸਨੇ ਨਰਕ ਦਾ ਰੂਪ ਧਾਰਿਆ ਹੋਇਆ ਹੈ। ਸੜਕ ਦੀ ਹਾਲਤ   ਪਿੰਡ ਗੁੱਲਪੁਰ ਤੱਕ  ਹੈ ਇੱਥੋ ਰਾਹਗੀਰਾਂ ਦਾ ਲੰਘਣਾ ਔਖਾ ਹੋਇਆ ਪਿਆ ਹੈ। ਇਸ ਸੜਕ ਵਿਚ ਕਾਫ਼ੀ ਖੱਡੇ ਪੈ ਚੁੱਕੇ ਹਨ। ਬਰਸਾਤ ਦਾ ਮੌਸਮ ਹੋਣ ਕਰਕੇ ਜਦੋਂ ਵੀ ਮੀਂਹ ਪੈਂਦਾ ਹੈ, ਇਹ ਖੱਡੇ ਪਾਣੀ ਨਾਲ ਭਰ ਜਾਂਦੇ ਹਨ। ਫਿਰ ਪਾਣੀ ਕਈ ਦਿਨ ਸੁੱਕਦਾ ਨਹੀਂ ਹੈ। ਕਰਾਵਰ ਅੱਡੇ ਵਿਚ ਬਣੀਆਂ ਦੁਕਾਨਾਂ ਦੇ ਅੱਗੇ ਹਮੇਸ਼ਾ ਚਿੱਕੜ ਬਣਿਆਂ ਰਹਿੰਦਾ ਹੈ। ਜਿਸ ਨਾਲ ਦੁਕਾਨਦਾਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੜਕ ਤੋਂ ਆਲ਼ੇ ਦੁਆਲੇ ਦੇ ਹੋਰ ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਬਣਿਆਂ ਰਹਿੰਦਾ ਹੈ। ਇਸ ਸੜਕ ਵੱਲ ਹੁਣ ਤੱਕ ਮੰਡੀ ਬੋਰਡ ਵਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਪਿੰਡ ਕਰਾਵਰ ਦੇ ਸਰਪੰਚ ਸੁਰਜੀਤ ਸਿੰਘ, ਸਾਬਕਾ ਸਰਪੰਚ ਉਂਕਾਰ ਸਿੰਘ ਭੁੱਟਾ, ਕੈਪ.ਅਮਰਜੀਤ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ, ਨਾਜ਼ਰ ਸਿੰਘ, ਬਲਵੰਤ ਰਾਏ, ਮਨਜੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਪਹਿਲ ਦੇ ਆਧਾਰ ‘ਤੇ ਮੁਰੰਮਤ ਕੀਤੀ ਜਾਵੇ