ਝਾਰਖੰਡ ਦੇ ਰਾਂਚੀ ‘ਚ ਸਕੂਲੀ ਬੱਸ ਪਲਟਣ ਨਾਲ 15 ਬੱਚੇ ਜ਼ਖਮੀ ਹੋ ਗਏ। ਬੱਸ ਵਿੱਚ ਕੁੱਲ 30 ਬੱਚੇ ਸਵਾਰ ਸਨ। ਇਹ ਘਟਨਾ ਮੰਡੇਰ ਦੇ ਸੇਂਟ ਮਾਰੀਆ ਸਕੂਲ ਤੋਂ 100 ਮੀਟਰ ਦੀ ਦੂਰੀ ‘ਤੇ ਵਾਪਰੀ। ਜ਼ਖਮੀ ਬੱਚਿਆਂ ਨੂੰ ਨੇੜੇ ਦੇ ਮਿਸ਼ਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਇੱਕ ਬੱਚੇ ਦੇ ਸਿਰ ਵਿੱਚ ਸੱਟ ਲੱਗੀ ਹੈ। ਉਸ ਦਾ ਸੀਟੀ ਸਕੈਨ ਕੀਤਾ ਗਿਆ ਹੈ। ਬਾਕੀ ਬੱਚੇ ਸੁਰੱਖਿਅਤ ਹਨ। ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਸੇਂਟ ਮੈਰੀਅਸ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਜਾ ਰਹੀ ਸੀ, ਇਸ ਦੌਰਾਨ ਤੇਜ਼ ਮੋੜ ‘ਤੇ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਖੇਤਾਂ ‘ਚ ਪਲਟ ਗਈ। ਬੱਚਿਆਂ ਵਿਚ ਚੀਕ ਚਿਹਾੜਾ ਮੱਚ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ ਵੀ ਮੌਕੇ ‘ਤੇ ਪਹੁੰਚ ਗਈ। ਜਿਸ ਤੋਂ ਬਾਅਦ ਮੰਡੇਰ ਥਾਣਾ ਇੰਚਾਰਜ ਰਾਹੁਲ ਕੁਮਾਰ ਅਤੇ ਸਥਾਨਕ ਲੋਕਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਸਾਰੇ ਜ਼ਖ਼ਮੀ ਬੱਚਿਆਂ ਨੂੰ ਬੱਸ ‘ਚੋਂ ਬਾਹਰ ਕੱਢ ਕੇ ਐਂਬੂਲੈਂਸ ਅਤੇ ਪੁਲਿਸ ਦੀ ਗੱਡੀ ‘ਚ ਬਿਠਾ ਕੇ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ। ਮਾਮਲੇ ਦੀ ਸੂਚਨਾ ਮਿਲਦੇ ਹੀ ਖਲਾਰੀ ਦੇ ਡੀਐਸਪੀ ਰਾਮਨਾਰਾਇਣ ਚੌਧਰੀ ਵੀ ਹਸਪਤਾਲ ਪੁੱਜੇ।