Skip to content
ਫਿਰੋਜਪੁਰ ( ਜਤਿੰਦਰ ਪਿੰਕਲ ) ਪਾਕਿਸਤਾਨ ਨਾਲ ਚੱਲ ਰਹੀ ਖਿਚੋਤਾਣ ਦੇ ਹਲਾਤਾਂ ਨੂੰ ਦੇਖਦੇ ਹੋਏ ਇਸ ਵਾਰ ਸ਼ਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਉਂਡੇਸ਼ਨ ਨੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦਾ ਜਥਾ ਨਾ ਭੇਜਣ ਦਾ ਫੈਸਲਾ ਕੀਤਾ ਹੈ। ਇੰਨਾ ਗੱਲਾਂ ਦਾ ਪ੍ਰਗਟਾਵਾ ਸ਼ਾਂਈ ਮੀਆਂ ਮੀਰ ਇੰਟਰਨੈਸ਼ਨਲ ਫਾੳਂੁਡੇਸ਼ਨ ਦੇ ਚੇਅਰਮੈਨ ਹਰਭਜਨ ਸਿੰਘ ਬਰਾੜ ਅਤੇ ਪ੍ਰਧਾਨ ਡਾ: ਮਨਜੀਤ ਸਿੰਘ ਢਿੱਲੋਂ ਨੇ ਕੀਤਾ। ਉਕਤ ਆਗੂਆਂ ਨੇ ਸੰਗਤਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਕੁਝ ਲਾਲਚੀ ਕਿਸਮ ਦੇ ਲੋਕ ਉਨਾਂ ਦੀ ਸੰਸਥਾ ਦਾ ਨਾਮ ਵਰਤ ਕੇ ਲੋਕਾਂ ਨੂੰ ਪਾਕਿਸਤਾਨ ਦਾ ਵੀਜਾ ਲਗਵਾ ਕੇ ਦੇਣ ਵਾਸਤੇ ਪਾਸਪੋਰਟ ਮੰਗ ਰਹੇ ਹਨ। ਜਦੋਂ ਕਿ ਉਨਾ ਲੋਕਾਂ ਦਾ ਸ਼ਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਉਡੇਸ਼ਨ ਨਾਲ ਕੋਈ ਸੰਬੰਧ ਨਹੀ ਹੈ। ਉਹ ਸੰਸਥਾਂ ਵਿੱਚੋਂ ਕੱਢੇ ਹੋਏ ਹਨ।ਉਨਾ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਚੁੱਕਾ ਹੈ ਜੇਕਰ ਅਜਿਹੇ ਲੋਕ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਏ ਤਾ ਉੰਨਾ ‘ਤੇ 420 (ਧੋਖਾਧੜੀ) ਦੀ ਕਾਰਵਾਈ ਆਰੰਭੀ ਜਾਵੇਗੀ।
ਬਰਾੜ ਅਤੇ ਢਿੱਲੋਂ ਨੇ ਸਖਤ ਸਬਦਾ ਵਿੱਚ ਅਜਿਹੇ ਲੋਕਾਂ ਨੂੰ ਤਾੜਨਾ ਕੀਤੀ ਹੈ ਕਿ ਜੇਕਰ ਉਨਾ੍ਹ ਨੇ ਪਾਕਿਸਤਾਨ ਜਥੇ ਭੇਜਣ ਦਾ ਕੰਮ ਕਰਨਾ ਹੈ ਤਾ ਉਹ ਕਿਸੇ ਹੋਰ ਨਾਮ ‘ਤੇ ਆਪਣੀ ਸੰਸਥਾ ਰਜਿਸਟਰਡ ਕਰਵਾ ਕੇ ਭੇਜਣ। ਇਸ ਮੌਕੇ ਤੇ ਹਰਭਜਨ ਸਿੰਘ ਬਰਾੜ ਅਤੇ ਮਨਜੀਤ ਸਿੰਘ ਢਿੱਲੋਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸ਼ਾਤਰ ਦਿਮਾਗ ਲੋਕਾਂ ਦੇ ਝਾਸੇ ਵਿੱਚ ਨਾ ਆਉਣ ਕਿਉਕਿ ਇਹ ਲੋਕ ਪਾਕਿਸਤਾਨ ਵੱਲੋਂ ਬਲੈਕ ਲਿਸਟ ਕੀਤੇ ਹੋਏ ਹਨ।ਇੰਨਾ ਵੱਲੋਂ ਭੇਜੇ ਜਥੇ ਨਾਲ ਜੇਕਰ ਪਾਕਿਸਤਾਨ ਵਿੱਚ ਕੁਝ ਵੀ ਗਲਤ ਹੁੰਦਾ ਹੈ ਤਾ ਉਨਾ੍ਹ ਦੀ ਸੰਸਥਾਂ ਸ਼ਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਉਡੇਸ਼ਨ ਇਸ ਦੀ ਜਿੰਮੇਵਾਰ ਨਹੀ ਹੋਵੇਗੀ।
Related