ਜਲੰਧਰ ਤੋਂ ਵਿੱਕੀ ਸੂਰੀ ਦੀ ਖਾਸ ਰਿਪੋਰਟ : ਜਲੰਧਰ ਦੇ ਵੈਸਟ ਹਲਕੇ ਦੇ ਵਿਚ ਘਾਹ ਮੰਡੀ ਚੌਂਕ ਦੇ ਨੇੜੇ ਇਕ ਮਿਲਕ ਦੀ ਦੁਕਾਨ ਜੋ ਕਿ ਤਕਰੀਬਨ ਸਵੇਰੇ ਪੰਜ ਵਜੇ ਖੁੱਲ ਜਾਂਦੀ ਹੈ ਕਿਉਂਕਿ ਉਸ ਦੁਕਾਨਦਾਰ ਨੇ ਵੇਰਕਾ ਦਾ ਦੁੱਧ ਵੇਚਦਾ ਹੁੰਦਾ ਹੈ ਦੋ ਵਿਅਕਤੀ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਜਿਨਾਂ ਨੇ ਮੂੰਹ ਲਪੇਟੇ ਹੋਏ ਸਨ ਤੇ ਕਾਲੇ ਰੰਗ ਦਾ ਪਲਸਰ ਜੋ ਕਿ ਨੰਬਰ ਪਲੇਟਾਂ ਤੋਂ ਬਗੈਰ ਸੀ ਅਤੇ ਉਸ ਦੁਕਾਨਦਾਰ ਨੂੰ ਆ ਕੇ ਕਹਿਣ ਲੱਗੇ ਜਿੰਨੇ ਪੈਸੇ ਹੈ ਉਹ ਕੱਢ ਕੇ ਦੇ ਦੋ ਉਸ ਨੇ ਜਦੋਂ ਇਸ ਗੱਲ ਦਾ ਵਿਰੋਧ ਕੀਤਾ ਤੇ ਆਪਸ ਵਿੱਚ ਹੱਥੋਪਾਈ ਹੋਣ ਲੱਗ ਗਏ ਅਤੇ ਦੁਕਾਨਦਾਰ ਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਤੇ ਉਸ ਦੀ ਜੇਲ ਦੇ ਵਿੱਚੋਂ ਉਸਦੇ ਦੱਸਣ ਦੇ ਅਨੁਸਾਰ ਪੰਜ ਤੋਂ 6000 ਰੁਪਏ ਅਤੇ ਇੱਕ OPPO ਦਾ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ ਜਦੋ ਉਹ ਵਿਅਕਤੀ ਜਾ ਰਹੇ ਸਨ ਤਾ ਜਲਦਬਾਜ਼ੀ ਦੇ ਵਿਚ ਓਹਨਾ ਦਾ ਹਥਿਆਰ ਉਥੇ ਹੀ ਗਿਰ ਗਿਆ। ਇਸ ਤੋਂ ਬਾਅਦ ਉਹ ਫਰਾਰ ਹੋ ਗਏ ਦਿਨੋ ਦਿਨ ਇਲਾਕੇ ਵਿੱਚ ਨਾ ਤਾ ਚੋਰੀ ਦੀਆਂ ਵਾਰਤਾਂ ਨਾ ਲੁੱਟ ਖੋਹ ਦੀਆਂ ਵਾਰਦਾਤਾਂ ਤੇ ਕੋਈ ਠੰਡ ਪੈ ਰਹੀ ਹੈ ਪੁਲਿਸ ਵੱਲੋ ਟੁੱਟੇ ਹੀ ਦਾਵੇ ਕੀਤੇ ਜਾਂਦੇ ਹਨ ਕਿ ਅਸੀਂ ਬੜੀ ਸਖਤੀ ਦੇ ਨਾਲ ਜਿਹੜੀ ਕਾਰਵਾਈ ਕਰਦੇ ਹਾਂ ਦੱਸਣ ਅਨੁਸਾਰ ਉਹਨਾਂ ਵੱਲੋਂ 112 ਨੰਬਰ ਤੇ ਫੋਨ ਕਰਨ ਤੋਂ ਬਾਅਦ ਵੀ ਅੱਧਾ ਘੰਟਾ ਕੋਈ ਵੀ ਪੁਲਿਸ ਦਾ ਅਧਿਕਾਰੀ ਉਥੇ ਨਹੀਂ ਪਹੁੰਚਿਆ ਇਸ ਗੱਲ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਵਿਰੋਧ ਚੱਲ ਰਿਹਾ ਹੈ।