Skip to content
ਫਿਰੋਜ਼ਪੁਰ (ਜਤਿੰਦਰ ਪਿੰਕਲ ) ਐਸ.ਬੀ.ਐਸ ਇੰਜੀਨੀਅਰਿੰਗ ਕਾਲਜ ਫਿਰੋਜਪੁਰ ਵਿਖੇ ਗਿਆਰਵੀਂ ਜਿਂਲਾ ਪੱਧਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2025 – 2026 ਦੇ ਮਿਤੀ 20 ਅਪ੍ਰੈਲ 2025 ਨੂੰ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ।ਇਨਾਂ ਮੁਕਾਬਲਿਆਂ ਵਿੱਚ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਤਿੰਨਾਂ ਹੀ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਇਨਾਮ ਪ੍ਰਾਪਤ ਕੀਤੇ। ਜਿਸ ਵਿੱਚ ਅੰਮ੍ਰਿਤ ਸਿੰਘ ਜੋਸ਼ਨ ਪੁੱਤਰ ਸਰਦਾਰ ਭੁਪਿੰਦਰ ਸਿੰਘ ਜਮਾਤ ਛੇਵੀਂ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਸੂਬਾ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ।ਆਜ਼ਾਦਵੀਰ ਸਿੰਘ ਸਪੁੱਤਰ ਸਰਦਾਰ ਸੁਖਵਿੰਦਰ ਸਿੰਘ ਜਮਾਤ ਪੰਜ਼ਵੀ ਬਰਾਊਨ ਮੈਡਲ ਪ੍ਰਾਪਤ ਕੀਤਾ ਅਤੇ ਅਭਿਜੋਤ ਸਿੰਘ ਪੁੱਤਰ ਸਰਦਾਰ ਤਰਸੇਮ ਸਿੰਘ ਜਮਾਤ ਨੌਵੀਂ ਨੇ ਬਰਾਊਨ ਮੈਡਲ ਹਾਸਲ ਕਰਕੇ ਆਪਣੇ ਮਾਤਾ ਪਿਤਾ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਸਰਦਾਰ ਕੰਵਰਜੀਤ ਸਿੰਘ ਸੰਧੂ, ਡਾਇਰੈਕਟਰ ਸਰਦਾਰ ਪਰਵਿੰਦਰ ਸਿੰਘ ਸੰਧੂ, ਵਾਈਸ ਚੇਅਰਮੈਨ ਸਰਦਾਰ ਸ਼ਰਨਪ੍ਰੀਤ ਸਿੰਘ ਸੰਧੂ, ਜਰਨਲ ਸਕੱਤਰ ਸਰਦਾਰ ਸਨੇਹਪ੍ਰੀਤ ਸਿੰਘ ਸੰਧੂ ਅਤੇ ਸਕੂਲ ਦੇ ਪ੍ਰਿੰਸੀਪਲ ਰੀਤੂ ਚੋਪੜਾ ਹਾਜ਼ਰ ਸਨ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਸ਼ੁਬਾਸ਼ ਸਿੰਘ ਨੇ ਜੇਤੂ ਵਿਦਿਆਰਥੀਆਂ ਦਾ ਸਕੂਲ ਆਉਣ ਤੇ ਸਵਾਗਤ ਕੀਤਾ ਤੇ ਅੱਗੇ ਤੋਂ ਹੋਰ ਵੀ ਇਨਾਮ ਲਿਆਉਣ ਲਈ ਪ੍ਰੇਰਿਤ ਕੀਤਾ।ਅਤੇ ਇਹਨਾਂ ਮੁਕਾਬਲਿਆਂ ਵਿੱਚ ਇਨਾਮ ਪ੍ਰਾਪਤ ਕਰਨ ਲਈ ਸਕੂਲ ਦੇ ਕਿੱਕ ਬਾਕਸਿੰਗ ਕੋਚ ਸਰਦਾਰ ਸੁਖਵਿੰਦਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।
Post Views: 2,019
Related