Skip to content
ਸਾਈਕਲ ਤੋਂ ਡਿੱਗਣ ਕਾਰਨ 14 ਸਾਲਾਂ ਦੇ ਬੱਚੇ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸਾਈਕਲ ਤੋਂ ਡਿੱਗਣ ਪਿੱਛੋਂ ਬੱਚੇ ਦੇ ਪੇਟ ‘ਚ ਹੈਂਡਲ ਵੱਜਿਆ ਅਤੇ ਖੂਨ ਜ਼ਿਆਦਾ ਨਿਕਲਣ ਕਾਰਨ ਮੌਤ ਹੋ ਗਈ।
ਜਾਣਕਾਰੀ ਮਿਲੀ ਹੈ ਕਿ ਬੱਚਾ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਉਹ ਡਿੱਗ ਗਿਆ ਤੇ ਹੈਂਡਲ ਉਸ ਦੇ ਪੇਟ ਵਿਚ ਵੱਜਾ। ਇਸ ਤੋਂ ਬਾਅਦ ਖੂਨ ਨਿਕਲਣ ਲੱਗਾ। ਬੱਚੇ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ।ਬੱਚਾ ਕਰਨਾਲ ਦਾ ਕਹਿਣਾ ਵਾਲਾ ਸੀ, ਜਿਸ ਦੀ ਪਛਾਣ 14 ਸਾਲਾ ਭਵਿਸ਼ਿਆ ਵਜੋਂ ਹੋਈ ਹੈ। ਬੱਚਾ ਕਈ ਸਾਲਾਂ ਤੋਂ ਆਪਣੇ ਮਾਮੇ ਨਾਲ ਰਹਿੰਦਾ ਸੀ ਅਤੇ ਛੁੱਟੀਆਂ ਵਿਚ ਮਾਪਿਆਂ ਕੋਲ ਆਇਆ ਸੀ।
Related