ਅੰਮ੍ਰਿਤਸਰ ਦੇ ਵਿੱਚ ਜਿੱਥੇ ਇੱਕ ਪਾਸੇ ਗੈਂਗਸਟਰਾਂ ਵੱਲੋਂ ਵਪਾਰੀਆਂ ਨੂੰ ਫੋਨ ਕਰਕੇ ਫਿਰੌਤੀਆਂ ਮੰਗਣ ਦੇ ਮਾਮਲੇ ਸਾਹਮਣੇ ਆ ਰਹੇ ਸਨ ਉੱਥੇ ਹੀ ਦੂਸਰੇ ਪਾਸੇ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਨੋਂ ਲੜਕਿਆਂ ਵੱਲੋਂ ਇੱਕ ਵਪਾਰੀ ਤੋਂ 6 ਲੱਖ ਰੁਪਏ ਦੀ ਫਿਰੌਤੀ ਲੈਣ ਦੀ ਗੱਲ ਸਾਹਮਣੇ ਆਈ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਸੁਧੀਰ ਸੂਰੀ ਦੇ ਦੋਨੇ ਲੜਕੇ ਮਾਣਕ ਸੂਰੀ ਅਤੇ ਪਾਰਸ ਸੂਰੀ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਸੰਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਜੂਨ 2024 ਨੂੰ ਕਮਲ ਕੰਤ ਨਾਮਕ ਵਿਅਕਤੀ ਜੋ ਕਿ ਅੰਮ੍ਰਿਤਸਰ ਦੀਪ ਕਮਪਲੈਕਸ ਵਿੱਚ ਆਨਲਾਈਨ ਮੋਬਾਈਲ ਖਰੀਦਣ ਤੇ ਵੇਚਣ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਦੇ ਕੋਲੋਂ ਸੁਧੀਰ ਸੂਰੀ ਦੇ ਬੇਟੇ ਮਾਣਕ ਸੂਰੀ ਤੇ ਪਾਰਸ ਸੂਰੀ ਵੱਲੋਂ ਪਹਿਲਾਂ ਤਾਂ ਉਸਦੇ ਮੋਬਾਈਲ ਬਾਕਸ ਚ ਪਾ ਕੇ ਕਿਸੇ ਦੂਸਰੀ ਜਗਹਾ ਤੇ ਲੈ ਕੇ ਬਾਅਦ ਵਿੱਚ ਉਥੇ ਦੁਕਾਨਦਾਰ ਨੂੰ ਬੁਲਾ ਕੇ ਉਸਦੇ ਕੋਲੋਂ 6 ਲੱਖ ਰੁਪਏ ਦੀ ਫਰੋਤੀ ਮੰਗੀ। 6 ਲੱਖ ਰੁਪਏ ਲੈਣ ਤੋਂ ਬਾਅਦ ਉਹਨੂੰ 15 ਲੱਖ ਰੁਪਏ ਦੀ ਰਸੀਦ ਕੱਟ ਕੇ ਦੇ ਦਿੱਤੀ ਤੇ ਕਿਹਾ ਕਿ ਇਹ ਸ਼ਿਵ ਸੈਨਾ ਦੇ ਲਈ ਡੋਨੇਸ਼ਨ ਹੈ।ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਪਾਰਸ ਸੂਰੀ ਅਤੇ ਮਾਣਕ ਸੂਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਤੋਂ ਇਲਾਵਾ ਪੁਲਿਸ ਨੇ ਸੁਖਜਿੰਦਰ ਸਿੰਘ ਅਤੇ ਗੁਰਮੀਤ ਸਿੰਘ ਨਾਮਕ ਵਿਅਕਤੀਆਂ ਤੇ ਮਾਮਲਾ ਵੀ ਦਰਜ ਕੀਤਾ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹੁਣ ਇਹਨਾਂ ਦੋਵਾਂ ਦੀ ਪੁਲਿਸ ਸੁਰੱਖਿਆ ਵੀ ਵਾਪਸ ਲਈ ਜਾਵੇਗੀ। ਅਤੇ ਫਿਲਹਾਲ ਇਸ ਮਾਮਲੇ ਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।ਜਿਕਰਯੋਗ ਹੈ ਕਿ ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸ਼ਿਵ ਸੈਨਾ ਟਕਸਾਲੀ ਦੇ ਵਿੱਚ ਮਾਣਕ ਸੂਰੀ ਅਤੇ ਪਰਸੂਰੀ ਨੂੰ ਵੱਡੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਸਨ ਅਤੇ ਹੁਣ ਇਹਨਾਂ ਦੋਵਾਂ ਦੇ ਉੱਪਰ ਮਾਮਲਾ ਦਰਜ ਹੋ ਗਿਆ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ। ਅਤੇ ਹੁਣ ਇਹਨਾਂ ਦੀ ਪੁਲਿਸ ਸੁਰੱਖਿਆ ਵੀ ਵਾਪਸ ਲਈ  ਜਾ ਰਹੀ ਹੈ।