ਬਠਿੰਡਾ ਦੇ ਮਾਲ ਰੋਡ ਤੇ ਡਿਵਾਈਡਰ ਨਾਲ ਕਾਰ ਟਕਰਾਉਣ ਕਾਰਨ ਦਰਦਨਾਕ ਸੜਕ ਹਾਦਸਾ ਵਾਪਰਿਆ। ਜਿਸ ਵਿਚ ਕਾਰ ਸਵਾਰ ਚਾਰ ਲੋਕਾਂ ਵਿੱਚੋਂ ਦੋ ਦੀ ਹੋਈ ਮੌਤ ਹੋ ਗਈ ਹੈ। ਪ੍ਰਾਪਤ ਜਾਣਕਰੀ ਅਨੁਸਾਰ ਚਾਰੇ ਨੌਜਵਾਨ ਬਠਿੰਡਾ ਦੇ ਆਦੇਸ਼ ਮੈਡੀਕਲ ਯੂਨੀਵਰਸਿਟੀ ਵਿੱਚ MBBS ਡਾਕਟਰੀ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ।ਜਿਕਰਯੋਗ ਹੈ ਕਿ ਇਹ ਹਾਦਸਾ ਵਾਪਰਿਆ। ਕਾਰ ਤੇਜ ਹੋਣ ਕਾਰਨ ਹਾਦਸਾ ਇਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਜਖਮੀ ਨੌਜਵਾਨਾਂ ਨੂੰ ਆਦੇਸ਼ ਹਸਪਤਾਲ ਵਿੱਚ ਐਡਮਿਟ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨਾਂ ਦੀ ਹਾਲਾਤ ਨਾਜ਼ੁਕ ਹੈ ਅਤੇ ਉਨ੍ਹਾਂ ਦਾ ਇਲਾਜ਼ ਚਲ ਰਿਹਾ ਹੈ। ਪੁਲਿਸ ਮੌਕੇ ਤੇ ਤਫਤੀਸ਼ ਕਰ ਰਹੀ ਹੈ.
ਮੋਗਾ ਬਰਨਾਲਾ ਰੋਡ ’ਤੇ ਪਿੰਡ ਬੁੱਟਰ ਨੇੜੇ ਭਿਆਨਕ ਹਾਦਸਾ ਵਾਪਰਿਆ, ਜਿਸ ’ਚ ਭਾਰੀ ਪੱਥਰਾਂ ਨਾਲ ਭਰਿਆ ਟਿੱਪਰ ਆਈ-ਟਵੰਟੀ ਕਾਰ ’ਤੇ ਪਲਟ ਗਿਆ। ਇਸ ਹਾਦਸੇ 6 ’ਚ ਕਾਰ ਸਵਾਰ 4 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ, ਹਾਦਸੇ ’ਚ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਜੇ. ਸੀ. ਬੀ. ਦੀ ਮਦਦ ਨਾਲ ਕਾਰ ’ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ’ਚ ਇੱਕ ਕਰਿਸ਼ਮਾ ਹੋਇਆ, 4 ਸਾਲਾਂ ਦੀ ਕੁੜੀ ਸੁਰੱਖਿਅਤ ਲੋਕਾਂ ਨੇ ਬਾਹਰ ਕੱਢ ਲਈ।