ਯੁੱਧ ਨਸ਼ਿਆਂ ਵਿਰੁੱਧ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ ਹਰ ਇੱਕ ਦਾ ਫਰਜ ਬਣਦਾ ਹੈ ਇਸ ਯੁੱਧ ਦੇ ਵਿੱਚ ਸਰਕਾਰ ਦਾ ਸਾਥ ਦਿੱਤਾ ਜਾਵੇ ਅਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਦੋ ਤਿੰਨ ਚੀਜ਼ਾਂ ਬਹੁਤ ਹੀ ਜਰੂਰੀ ਹਨ ਜਿੱਥੇ ਤੁਸੀਂ ਨਸ਼ਿਆਂ ਖਿਲਾਫ ਬਿਗਲ ਵਜਾ ਦਿੱਤਾ ਹੈ ਉੱਥੇ ਪਰਿਆਵਰਣ ਨੂੰ ਬਚਾਉਣ ਵਾਸਤੇ ਵੀ ਇੱਕ ਹੰਬਲਾ ਮਾਰੋ ਜਿੱਥੇ ਵੀ ਪੰਚਾਇਤੀ ਜਮੀਨਾਂ ਹਨ ਜਾਂ ਸੂਏ ਹਨ ਖਾਲੇ ਹਨ ਉੱਥੇ ਜਮੀਨਾਂ ਵਿੱਚ ਇੱਕ ਕਾਨੂੰਨ ਬਣਾ ਕੇ ਇਹ ਮਤਾ ਪਾਸ ਕਰਾਓ ਕਿ ਹਰ ਪਿੰਡ ਦੇ ਵਿੱਚ ਘੱਟ ਤੋਂ ਘੱਟ ਦੋ ਕਿੱਲੇ ਦੇ ਵਿੱਚ ਜੰਗਲ ਹੋਣਾ ਬਹੁਤ ਜਰੂਰੀ ਹੈ ਜੇ ਤੁਸੀਂ ਇਸ ਤਰਾਂ ਕਰੋਗੇ ਸਾਡਾ ਪੰਜਾਬ ਬੰਜਰ ਹੋਣ ਤੋਂ ਬਚ ਜਾਵੇਗਾ ਮੁੱਖ ਮੰਤਰੀ ਸਾਹਿਬ ਕਈ ਜਗਹਾ ਰੋਡ ਉੱਪਰ ਸਫੈਦੇ ਲੱਗੇ ਹਨ ਬਹੁਤ ਬਹੁਤ ਟਾਈਮ ਹੋ ਗਿਆ ਉਹਨਾਂ ਨੂੰ ਲੱਗਿਆ ਜਦੋਂ ਹਨੇਰੀਆਂ ਚੱਲਦੀਆਂ ਹਨ ਉਦੋਂ ਉਹਨਾਂ ਦੇ ਟਾਣ ਲੋਕਾਂ ਦੀਆਂ ਗੱਡੀਆਂ ਤੇ ਵੱਜਦੇ ਹਨ ਔਰ ਲੋਕ ਜ਼ਖਮੀ ਹੋ ਜਾਂਦੇ ਹਨ ਸਫੈਦਿਆਂ ਦੀ ਜਗਹਾ ਕੋਈ ਨਗਰ ਦਰੱਖਤ ਲਾਏ ਜਾਣ ਜਿਨਾਂ ਦੀ ਹਾਈਟ ਵੀ ਸਫਦੇ ਨਾਲੋਂ ਘੱਟ ਹੋਵੇ ਸਫੈਦੇ ਨਾਲੋਂ ਕੋਈ ਹੋਰ ਦਰਖਤ ਲਾਇਆ ਜਾਵੇ ਜੋ ਨਿਗਰ ਹੋਵੇ ਹਵਾ ਚੱਲਣ ਤੇ ਟੁੱਟ ਨਾ ਲੋਕਾਂ ਨੂੰ ਜਖਮੀ ਹੋਣ ਤੋਂ ਵੀ ਬਚਾਇਆ ਜਾਵੇ ਤੁਸੀਂ ਅੱਜ ਦੇ ਯੁੱਗ ਦੇ ਮੁੱਖ ਮੰਤਰੀ ਹੋ ਮੈਨੂੰ ਉਮੀਦ ਹੈ ਤੁਸੀਂ ਇਸ ਪਾਸੇ ਜਰੂਰ ਧਿਆਨ ਦਿਓ ਗੇ ਇਹ ਸਮੇਂ ਦੀ ਲੋੜ ਹੈ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਹਰ ਜਿਮੀਦਾਰ ਭਾਵੇਂ ਦੋ ਤਿੰਨ ਮਰਲੇ ਵਿੱਚ ਹੀ ਬੂਟੇ ਲਾਵੇ ਬੂਟੇ ਜਰੂਰ ਲਵੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦਾ ਸਾਡਾ ਸਾਰਿਆਂ ਦਾ ਹੀ ਫਰਜ਼ ਹੈ ਆਓ ਵੱਧ ਚੜ ਕੇ ਸਰਕਾਰਾਂ ਦਾ ਸਾਥ ਦੇ ਕੇ ਪੰਜਾਬ ਨੂੰ ਹਰਿਆ ਭਰਿਆ ਕਰੀਏ | ਬੇਨਤੀ ਕਰਦਾ ਲੱਖਾ ਸਿੰਘ ਸਾਬਕਾ ਮੈਂਬਰ ਕਮਿਸ਼ਨ ਪੰਜਾਬ ਸਰਕਾਰ