ਜਲੰਧਰ (ਨਵੀਨ ਪੂਰੀ) ਥਾਣਾ ਬਸਤੀ ਬਾਵਾ ਖੇਲ ਦੇ ਵਿਚ ਪੈਂਦੇ ਰਾਜਾ ਗਾਰਡਨ ਤੋਂ ਸਟੇ ਤਾਰਾ ਸਿੰਘ ਐਵੇਨਿਊ ਵਿੱਚ ਬੀਤੀ ਦੇਰ ਰਾਤ ਯੂ. ਐਸ. ਏ. ਤੋਂ ਆਏ ਐਨ.ਆਰ.ਆਈ. ਦੇ ਘਰ ਲੱਖਾਂ ਰੁਪਏ ਦੀ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਚੋਰੀ ਦੀ ਸੂਚਨਾ ਮਿਲਦਿਆ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


    ਜਾਣਕਾਰੀ ਦਿੰਦੇ ਹੋਏ ਨੀਰੂ ਨੰਦਾ ਪਤਨੀ ਧੀਰਜ ਨੰਦਾ ਨਿਵਾਸੀ 4 ਤਾਰਾ ਸਿੰਘ ਐਵੇਨਿਊ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਤੀ ਨੂੰ ਬੀਮਾਰ ਹੋਣ ਦੇ ਕਾਰਨ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਅਤੇ ਉਹ ਉਸ ਰਾਤ ਹਸਪਤਾਲ ਵਿੱਚ ਸੀ, ਜਦੋਂ ਸਵੇਰੇ ਆ ਕੇ ਉਸ ਨੇ ਦੇਖਿਆ ਤਾਂ ਗੇਟ ਦਾ ਤਾਲਾ ਲੱਗਾ ਹੋਇਆ ਸੀ।

    ਜਿਵੇਂ ਹੀ ਗੇਟ ਖੋਲ੍ਹ ਕੇ ਅੰਦਰ ਗਏ ਅੰਦਰ ਦੇ ਕਮਰਿਆਂ ਦੀਆਂ ਦੋ ਅਲਮਾਰੀਆਂ ਟੁੱਟੀਆਂ ਹੋਈਆਂ ਸਨ ਅਤੇ ਘਰ ਦਾ ਸਾਰਾ ਸਾਮਾਨ ਇੱਧਰ-ਉੱਧਰ ਹੋਇਆ ਪਿਆ ਸੀ ਅਤੇ ਅਲਮਾਰੀ ’ਚ ਰੱਖੇ 50 ਹਜ਼ਾਰ ਦੀ ਨਗਦੀ, 10 ਸੋਨੇ ਦੀਆਂ ਵਸਤੂਆਂ ਅਤੇ ਕੀਮਤੀ ਸਾਮਾਨ ਗਾਇਬ ਸੀ।


    ਮੌਕੇ ਉੱਤੇ ਪਹੁੰਚੀ ਪੁਲਸ ਨੇੜੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਵੀ ਚੈੱਕ ਕਰ ਰਹੀ ਹੈ ਤਾਂ ਜੋ ਚੋਰੀ ਦੀ ਵਾਰਦਾਤ ਜਲਦ ਤੋਂ ਜਲਦ ਹੱਲ ਹੋ ਸਕੇ।