ਜਲੰਧਰ 28 ਮਈ (ਵਿੱਕੀ ਸੂਰੀ ) ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਲੋਕ ਲਹਿਰ ਬਣ ਚੁੱਕੀ ਹੈ ਜਿਸ ਦੀ ਮਿਸਾਲ ਸਤਿੰਦਰ ਸਿੰਘ ਪੀਤਾ ਪ੍ਰਧਾਨ ਬੀਸੀ ਵਿੰਗ ਜਲੰਧਰ ਵਲੋਂ ਪ੍ਰੀਤ ਨਗਰ ਵਿਖੇ ਕਰਾਈ ਭਰਵੀਂ ਪ੍ਰਭਾਵ ਸ਼ਾਰੀ ਮੀਟਿੰਗ ਤੋਂ ਪ੍ਰਤੱਖ ਪ੍ਰਮਾਣ ਮਿਲ ਰਿਹਾ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਵੋਟ ਦੇ ਅਧਿਕਾਰ ਰਾਹੀਂ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਦੇਖਣ ਦੇ ਚਾਹਵਾਨ ਹਨ। ਜਨਤਾ ਵਲੋਂ ਸਵ. ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤੇ ਪੰਜਾਬ ਵਿਕਾਸ ਕਾਰਜਾਂ ਨੂੰ ਯਾਦ ਕਰਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਨਿਕੰਮੀਆਂ ਕੋਸ ਰਹੇ ਹਨ। ਜਿਹਨਾਂ ਵਲੋਂ ਬਦਲਾਅ ਦੇ ਨਾਂ ਹੇਠ ਜਨਤਾ ਨਾਲ ਵੱਡਾ ਧੋਖਾ ਕੀਤਾ ਹੈ। ਪੰਜਾਬ ਦੀ ਪ੍ਰਗਤੀ ਤੇ ਖੁਸ਼ਹਾਲੀ ਹਮੇਸ਼ਾ ਅਕਾਲੀ ਸਰਕਾਰ ਚ ਹੋਈ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਕਿਹਾ ਕੇ ਭਾਜਪਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਸਰਕਾਰ ਨੇ ਹਮੇਸ਼ਾ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖੇਡ ਕੇ ਕਮਜੋਰ ਕਰਨ ਦੀਆਂ ਚਾਲਾਂ ਚਲੀਆਂ ਹਨ। ਇਕੋ ਇਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਰਾਜ ਕਾਲ ਦੌਰਾਨ ਹੀ ਪੰਜਾਬ ਦੀ ਜਨਤਾ ਦੇ ਹੱਕ ਸੁਰੱਖਿਅਤ ਰਹਿ ਸਕਦੇ ਹਨ। ਇਸ ਮੌਕੇ ਰਣਜੀਤ ਸਿੰਘ ਰਾਣਾ ਮੈਂਬਰ ਪੀਏਸੀ ਨੇ ਭਾਜਪਾ ਤੋਂ ਸੁਚੇਤ ਕਰਦਿਆਂ ਸਿੱਖ ਕੌਣ ਨੂੰ ਜਾਗਰਤ ਰਹਿਣ ਦੀ ਅਪੀਲ ਕਰਦਿਆਂ ਦੇਸ਼ ਚ ਮੋਦੀ ਦੀ ਸਰਕਾਰ ਬਣਨ ਨਾਲ ਘੱਟ ਗਿਣਤੀ ਜਨਤਾ ਸੁਰੱਖਿਅਤ ਨਹੀਂ ਰਹਿ ਸਕਦੇ। ਇਸ ਮੌਕੇ ਸਤਿੰਦਰ ਸਿੰਘ ਪੀਤਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਜਗੂਠੇ ਛੱਡ ਛੱਡ ਕੇ ਜਨਤਾ ਨੂੰ ਮੂਰਖ ਬਣਾਇਆ ਤੇ ਜਨਤਾ ਨਾਲ ਧੋਖਾ ਕੀਤਾ।
ਸਟੇਜ ਸਕੱਤਰ ਦੀ ਡਿਊਟੀ ਨਿਭਾਉਂਦਿਆਂ ਚਰਨਜੀਤ ਸਿੰਘ ਲਾਲੀ ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਮ ਪੰਜਾਬਦੀ ਜਨਤਾ ਸਿਰ ਉਲਟਾ 100 ਲੱਖ ਕਰੋੜ ਕਰਜੇ ਦਾ ਬੋਝ ਦੋ ਸਾਲ ਚ ਹੀ ਪਾ ਕੇ ਮੌਜਾ ਕੀਤੀਆਂ ਹਨ। ਇਸ ਮੌਕੇ ਸਤਿੰਦਰ ਸਿੰਘ ਪੀਤਾ ਨੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਵਿੰਦਰ ਸਿੰਘ ਬੱਬਲੂ, ਸਰਬਜੀਤ ਸਿੰਘ ਪਨੇਸਰ ਸਕੱਤਰ ਜਨਰਲ, ਸੁਰਿੰਦਰ ਸਿੰਘ ਐਸ.ਟੀ. ਚਰਨਜੀਤ ਸਿੰਘ ਮਿੰਟਾ, ਠੇਕੇਦਾਰ ਰਘਵੀਰ ਸਿੰਘ, ਸੁਰਜੀਤ ਸਿੰਘ ਨੀਲਾ ਮਹਿਲ, ਮਨਿੰਦਰ ਪਾਲ ਸਿੰਘ ਗੁੰਬਰ, ਜਸਪ੍ਰੀਤ ਸਿੰਘ ਬਲਵੀਰ ਸਿੰਘ ਨਾਮਧਾਰੀ, ਅਮਰਜੀਤ ਸਿੰਘ ਬਿੱਟੂ, ਮਨਦੀਪ ਸਿੰਘ ਬੱਲੂ, ਫੁੰਮਣ ਸਿੰਘ, ਅਮਰੀਕ ਸਿੰਘ ਭਾਟ ਕਰਨਬੀਰ ਸਿੰਘ ਸਾਬ, ਸੁਖਬੀਰਸਿੰਘ ਮਾਣਕ, ਮਨਦੀਪ ਸਿੰਘ ਗੋਲਡੀ, ਸਤਨਾਮ ਸਿੰਘ ਵਿੱਕੀ, ਸੁਖਦੀਪ ਸਿੰਘ ਸਾਬਾ, ਕੁਲਦੀਪ ਸਿੰਘ ਸੈਂਹਬੀ, ਕੁਲਵਿੰਦਰ ਿਸੰਘ ਹਰਸਾ ਸਿੰਘ ਨਾਮਧਾਰੀ, ਰਕੇਸ਼ ਲੱਕੀ, ਮੋਹਣ ਸਿੰਘ ਮੋਹਣੀ, ਸਤਵਿੰਦਰ ਿਸੰਘ ਲਾਡੀ, ਇੰਦਰਜੀਤ ਸਿੰਘ ਇੰਦੀ, ਸੁਖਵੰਤ ਸਿੰਘ ਸੁੱਖਾ, ਪ੍ਰਭਜੋਤ ਸਿੰਘ ਹੀਰਾ, ਰੋਬਨ ਸਿੰਘ, ਗੁਰਜੋਤ ਸਿੰਘ ਮੌਹਲੀ, ਗੁਰਜੋਤ ਸਿੰਘ, ਮੁਕੇਸ਼ ਕੁਮਾਰ, ਅੰਤਰਪ੍ਰੀਤ ਸਿੰਘ, ਸੰਤੋਖ ਸਿੰਘ ਨਾਮਧਾਰੀ, ਜਸਬੀਰ ਸਿੰਘ, ਸੰਤ ਸਿੰਘ ਨਾਮਧਾਰੀ, ਕੁਲਵੰਤ ਸਿੰਘ ਕੰਤਾ, ਅਮਨਪ੍ਰੀਤ ਸਿੰਘ ਪ੍ਰਿੰਸ, ਮੋਨੂੰ ਬੇਦੀ,