ਹੁਸ਼ਿਆਰਪੁਰ-ਦਸੂਹਾ ਮਾਰਗ ‘ਤੇ ਪਿੰਡ ਬੱਸੀ ਨੌ ਨੇੜੇ ਮੁੱਖ ਮਾਰਗ ‘ਤੇ ਸਥਿਤ ਇਕ ਪੈਟਰੋਲ ਪੰਪ ’ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੰਪ ‘ਤੇ ਬਣੇ ਬਾਥਰੂਮ ’ਚ ਪੰਪ ਦੇ ਹੀ ਮੁਲਾਜ਼ਮਾਂ ਨੇ ਇਕ ਔਰਤ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਇਸ ਦੀ ਭਿਣਕ ਉਸ ਔਰਤ ਨੂੰ ਪਈ, ਉਹ ਤੁਰੰਤ ਹਰਕਤ ’ਚ ਆਈ ਤੇ ਨੌਜਵਾਨ ਦਾ ਮੋਬਾਈਲ ਖੋਹਿਆ। ਰੌਲਾ ਸੁਣ ਕੇ ਉਥੇ ਲੋਕ ਵੱਡੀ ਗਿਣਤੀ ‘ਚ ਇਕੱਠੇ ਹੋ ਗਏ।ਇਸ ਤੋਂ ਬਾਅਦ ਗੁੱਸੇ ਚ ਆਏ ਲੋਕਾਂ ਵਲੋਂ ਪੰਪ ਕਰਮੀ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਉਸ ਦਾ ਮੂੰਹ ਕਾਲਾ ਕੀਤਾ ਗਿਆ। ਔਰਤ ਨੇ ਉਸ ਦੀ ਜ਼ਬਰਦਸਤ ਛਿੱਤਰ-ਪਰੇਡ ਕੀਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਥਾਣਾ ਹਰਿਆਣਾ ਦੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਤੇ ਪੰਪ ਕਰਮੀ ਨੂੰ ਹਿਰਾਸਤ ’ਚ ਲੈ ਕੇ ਆਪਣੇ ਨਾਲ ਥਾਣੇ ਲੈ ਗਏ।