ਜਲੰਧਰ (ਵਿੱਕੀ ਸੂਰੀ) :- 19/04/2024 ਦੁਪਹਿਰੇ 3.30 ਵਜੇ ਤੇ ਇੱਕ ਔਰਤ ਜੋਂ ਕੀਂ ਨੀਲੇ ਮਹਿਲ ਦੀ ਰਹਿਣ ਵਾਲੀ ਸੀ ਉਹ ਡੇਢ ਸਾਲ ਦੇ ਬੱਚੇ ਦੇ ਨਾਲ ਜਲੰਧਰ ਤੋਂ ਨਕੋਦਰ ਜਾ ਰਹੀ ਸੀ ਜਦੋਂ ਜਲੰਧਰ ਤੋਂ ਬੱਸ ਵਿੱਚ ਚੜਨ ਲੱਗੇ ਉਸ ਦੇ ਪਿੱਛੇ ਦੋ ਔਰਤਾਂ ਸੀ ਜਿਨ੍ਹਾਂ ਨੇ ਔਰਤ ਦੇ ਗਲੇ ਵਿੱਚ ਪਾਇਆ ਮੰਗਲ ਸੂਤਰ ਲਿਆ। ਔਰਤ ਦੇ ਰੌਲਾ ਪਾਉਣ ਤੇ ਔਰਤਾਂ ਉਥੋਂ ਫਰਾਰ ਹੋ ਗਈਆਂ। ਇਸ ਦੀ ਸੂਚਨਾ ਬੱਸ ਸਟੈਂਡ ਪੁਲਿਸ ਚੌਂਕੀ ਵਿੱਚ ਦਿੱਤੀ ਗਈ ਇਥੋਂ ਇਹ ਦੇਖਿਆ ਜਾਂਦਾ ਹੈ ਕਿ ਜਲੰਧਰ ਵਿੱਚ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲੋਕ ਦੱਬੀ ਜਵਾਨ ਵਿੱਚ ਕਹਿ ਰਹੇ ਹਨ ਕਿ ਪ੍ਰਸ਼ਾਸਨ ਦਾ ਇੰਨਾ ਕਾਮਯਾਬ ਹੋਣ ਦੇ ਬਾਵਜੂਦ ਵੀ ਚੋਰੀ ਡਕੈਤੀ ਅਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸਰਕਾਰਾਂ ਦਾ ਕਹਿਣਾ ਹੈ ਕਿ ਅਸੀਂ ਚੋਰਾਂ ਤੇ ਨਸ਼ਾ ਖੋਰਾ ਤੇ ਨੱਥ ਪਾਈ ਹੋਈ ਹੈ ਚੋਰੀ ਡਕੈਤੀ ਤੇ ਨਸ਼ਾ ਬਿਲਕੁਲ ਖਤਮ ਕਰ ਦਵਾਂਗੇ ਇਥੇ ਇਹ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ।