ਮੋਗਾ ਪੁਲਿਸ ਨੇ ਬੰਬੀਹਾ ਅਤੇ ਗੋਪੀ ਲਹੌਰੀਆ ਗੈਂਗ ਦੇ ਤਿੰਨ ਸ਼ੂਟਰਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਵੀਰਵਾਰ ਨੂੰ ਮੋਗਾ ਵਿਖੇ ਐੱਸਐੱਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਮੋਗਾ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿਚ ਧਮਕੀਆਂ ਦੇ ਕੇ ਫਿਰੌਤੀ ਵਸੂਲਣ ਵਾਲੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਨਾਜਾਇਜ਼ ਹਥਿਆਰ ਅਤੇ ਫਿਰੌਤੀ ਦੀ ਰਕਮ ਬਰਾਮਦ ਕੀਤੀ ਹੈ।

    ਉਨ੍ਹਾਂ ਦੱਸਿਆ ਕਿ ਇਕ ਅਪ੍ਰੈਲ ਨੂੰ ਦੋ ਅਣਪਛਾਤਿਆਂ ਨੇ ਅੰਮ੍ਰਿਤਸਰ ਰੋਡ ਦਸਮੇਸ਼ ਨਗਰ ਮੋਗਾ ’ਤੇ ਸਥਿਤ ਬੋਪਾਰਾਏ ਇਮੀਗੇ੍ਰਸ਼ਨ ਦਫ਼ਤਰ ’ਤੇ ਗੋਲੀਬਾਰੀ ਕੀਤੀ ਸੀ। ਦਫ਼ਤਰ ਦੇ ਮਾਲਕ ਨੇ ਦੱਸਿਆ ਸੀ ਕਿ ਇਸ ਗੋਲੀਬਾਰੀ ਦੀ ਯੋਜਨਾ ਦਵਿੰਦਰਪਾਲ ਸਿੰਘ ਉਰਫ਼ ਗੋਪੀ ਕੈਨੇਡਾ ਨੇ ਬਣਾਈ ਸੀ ਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਤਫ਼ਤੀਸ਼ ਦੌਰਾਨ ਉਕਤ ਮਾਮਲੇ ਵਿਚ ਗੋਲੀ ਚਲਾਉਣ ਵਾਲੇ ਗੋਪੀ ਲਾਹੌਰੀਆ ਗੈਂਗ ਦਾ ਇਕ ਸ਼ੂਟਰ ਲਵਪ੍ਰੀਤ ਸਿੰਘ ਉਰਫ਼ ਲੱਬੀ ਪੁੱਤਰ ਅਵਤਾਰ ਸਿੰਘ ਵਾਸੀ ਲਾਹੌਰੀਆ ਵਾਲਾ ਮੁਹੱਲਾ ਨੇੜੇ ਗੁਰਦੁਆਰਾ ਗੁਰੂਕੁਲ ਸਾਹਿਬ ਮੋਗਾ ਨੂੰ ਕਾਬੂ ਕੀਤਾ ਗਿਆ ਅਤੇ ਦੂਜੇ ਮੁਲਜ਼ਮ ਵਿਕਾਸ ਰਾਮ ਪੁੱਤਰ ਛੱਤਰੂ ਰਾਮ ਵਾਸੀ ਬੁੱਕਣਵਾਲਾ ਰੋਡ ਧਰਮਪਾਲ ਦੀ ਚੱਕੀ ਮੋਗਾ ਨੂੰ ਗ੍ਰਿਫ਼ਤਾਰ ਕਰ ਕੇ ਇਕ ਪਿਸਤੌਲ .32 ਬੋਰ ਸਮੇਤ ਮੈਗਜ਼ੀਨ, ਤਿੰਨ ਕਾਰਤੂਸ ਅਤੇ ਵਾਰਦਾਤ ਵੇਲੇ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਲਵਪ੍ਰੀਤ ਸਿੰਘ ਉਰਫ਼ ਲੱਬੀ ਅਤੇ ਵਿਕਾਸ ਰਾਮ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।