ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੜ੍ਹਾਂ ਤੋਂ ਬਾਅਦ ਦੀ ਸਥਿਤੀ ਨਾਲ ਨਜਿੱਠਣ ਲਈ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ‘ਮੁੜ ਵਸੇਬਾ ਕੈਂਪ’ ਲਗਾ ਕੇ ਬੈਠੀ ਹੰਭਲਾ ਫਾਊਂਡੇਸ਼ਨ ਵੱਲੋਂ ਸਰਵੇ ਤੋਂ ਬਾਅਦ ਵੱਖ-ਵੱਖ ਪਿੰਡਾਂ ਵਿਚ ਸੇਵਾ ਨਿਭਾਈ ਜਾ ਰਹੀ ਹੈ। ਅੱਜ ਸੰਸਥਾ ਦੇ ਸੇਵਾਦਾਰਾਂ ਵੱਲੋਂ ਤਿੰਨ ਘਰਾਂ ਦੀਆਂ ਛੱਤਾਂ ਪੁਆਉਣ ਲਈ ਐੱਨ ਆਰ ਆਈਜ਼ ਵੱਲੋਂ ਭੇਜੀ ਰਾਸ਼ੀ ਭੇਟ ਕੀਤੀ ਗਈ। ਜਾਣਕਾਰੀ ਦਿੰਦਿਆ ਹੰਭਲਾ ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸਿੱਧੂ, ਜਨਰਲ ਸਕੱਤਰ ਗਾਮਾ ਸਿੱਧੂ, ਸੀਨੀਅਰ ਮੀਤ ਪ੍ਰਧਾਨ ਜਗਦੀਪ ਵੜਿੰਗ, ਪੀ.ਕੇ, ਤਰਲੋਚਨ ਮੁਸਾਫ਼ਿਰ, ਕੰਵਲਜੀਤ ਕੌਰ, ਰਿਸ਼ੀ ਰਾਹੀ, ਗੁਰਪ੍ਰੀਤ ਸਿੰਘ ਭੰਬਾ ਲੰਡਾ ਨੇ ਸਾਂਝੇ ਰੂਪ ਕਿਹਾ ਕਿ ਹੁਸੈਨੀਵਾਲਾ ਨਾਲ ਲੱਗਦੇ ਪਿੰਡਾਂ ਵਿਚ ਉਹ ਲਗਾਤਾਰ ਸੇਵਾ ਨਿਭਾ ਰਹੇ ਹਨ। ਓਹਨਾ ਦੱਸਿਆ ਕਿ ਅੱਜ ਪਿੰਡ ਟੇਂਡੀ ਵਾਲਾ ਦੇ ਖੇਤਾਂ ਵਿਚ ਬਣੀਆਂ ਢਾਣੀਆਂ ‘ਤੇ ਬਹਿਕਾ ਸਿੰਘ, ਗੁਰਜੀਤ ਸਿੰਘ ਅਤੇ ਚਿਮਨ ਸਿੰਘ ਦੀ ਜਿਥੇ ਜ਼ਮੀਨ ‘ਤੇ ਰੇਤਾ ਚੜ੍ਹ ਗਿਆ ਓਥੇ ਓਹਨਾ ਦੇ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਸਨ। ਓਹਨਾ ਕਿਹਾ ਕਿ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਤੋਂ ਨਿਰਮਲ ਸਿੰਘ ਬਰਾੜ, ਸੁਖਜੀਤ ਸਿੰਘ, ਗੁਰਭੇਜ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਵਿਰਕ, ਸਵਰਨਜੀਤ ਸਿੰਘ ਸ਼ਵੀ, ਵਰਿੰਦਰ ਸਿੰਘ ਵਿਰਕ, ਮਨਿੰਦਰ ਸਿੰਘ ਸੇਖੋਂ, ਮਨਜੀਤ ਸਿੰਘ ਬੱਬਾ, ਮਨਿੰਦਰ ਸਿੰਘ ਗੋਰਾ ਆਦਿ ਵੀਰਾਂ ਵੱਲੋਂ ਮਾਇਆ ਭੇਜੀ ਗਈ ਹੈ ਜਿਸ ਵਿਚੋਂ ਇਹਨਾ ਦੇ ਤਿੰਨ ਘਰਾਂ ਦੀਆਂ ਛੱਤਾਂ ਪੁਆਉਣ ਲਈ ਪੈਸੇ ਦਿੱਤੇ ਗਏ ਹਨ ਅਤੇ ਬਾਕੀ ਰਾਸ਼ੀ ਵੀ ਲੋੜਵੰਦਾਂ ਨੂੰ ਹੀ ਵੰਡੀ ਜਾਵੇਗੀ। ਇਸ ਮੌਕੇ ‘ਤੇ ਜੀਵਨਜੀਤ ਸਿੰਘ ਟੋਨੀ, ਹਰਦੇਵ ਸਿੰਘ ਸੰਧੂ, ਅਸ਼ੋਕ ਕੁਮਾਰ, ਰਣਬੀਰ ਰਾਣਾ, ਸਰਪੰਚ ਗੁਰਨਾਮ ਸਿੰਘ ਟੇਂਡੀ ਵਾਲਾ ਆਦਿ ਹਾਜ਼ਰ ਸਨ। ਹੜ੍ਹ ਦੀ ਮਾਰ ਹੇਠ ਆਏ ਇਹਨਾ ਪਰਿਵਾਰਾਂ ਨੇ ਸਭ ਦਾ ਧੰਨਵਾਦ ਕੀਤਾ। ਹੰਭਲਾ ਫਾਉਂਡੇਸ਼ਨ ਪੰਜਾਬ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਹਰ ਪਾਸੇ ਤਰੀਫ ਹੋ ਰਹੀ ਹੈ।