ਜਲੰਧਰ (ਵਿੱਕੀ ਸੂਰੀ) : ਜਲੰਧਰ ਦੇ ਮਿੱਠਾਪੁਰ ‘ਚ ਕੁਝ ਹਮਲਾਵਰਾਂ ਨੇ ਪਾਨ ਦੇ ਖੋਖੇ ‘ਚ ਦਾਖਲ ਹੋ ਕੇ ਅੱਗ ਲੱਗਾ ਦਿੱਤੀ। ਇਸ ਦੌਰਾਨ ਇੱਕ ਨੌਜਵਾਨ ਵੀ ਜ਼ਖ਼ਮੀ ਹੋਇਆ ਹੈ। ਦਰਅਸਲ ਹਮਲਾਵਰਾਂ ਨੇ ਨੌਜਵਾਨ ਉੱਤੇ ਹੀ ਹਮਲਾ ਕਰਨ ਦੀ ਨੀਅਤ ਦੇ ਨਾਲ ਅੱਗ ਲਗਾਈ ਸੀ ਜਿਸ ਵਿੱਚ ਨੌਜਵਾਨ ਦੀ ਜਾਨ ਤੇ ਬਚ ਗਈ ਪਰ ਇਸ ਦੌਰਾਨ ਉਸ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ।

    ਉਸ ਨੂੰ ਇਲਾਜ ਲਈ ਪਿਮਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਵਿੱਚ ਕੋਠੀ ਸੜ ਕੇ ਸੁਆਹ ਹੋ ਗਈ। ਪੀੜਤ ਮੋਹਿਤ ਚੋਪੜਾ ਦੇ ਦੋਸਤ ਰੋਹਿਤ ਨੇ ਦੱਸਿਆ ਕਿ ਦੁਕਾਨ ‘ਤੇ ਕੁਝ ਨੌਜਵਾਨ ਸਿਗਰਟ ਲੈਣ ਆਏ ਸਨ। ਇਸ ਦੌਰਾਨ ਉਨ੍ਹਾਂ ਦੁਕਾਨ ਨੂੰ ਅੱਗ ਲਗਾ ਦਿੱਤੀ। ਘਟਨਾ ਤੋਂ ਬਾਅਦ ਮੋਹਿਤ ਦੁਕਾਨ ਦੇ ਅੰਦਰ ਹੀ ਸੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

    ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਮਾਮਲਾ ਰੰਜਿਸ਼ ਦਾ ਹੈ ਜਾਂ ਕਿਸੇ ਹੋਰ ਲੈਣ-ਦੇਣ ਦਾ ਪਰ ਜਦੋਂ ਹਮਲਾਵਰਾਂ ਨੇ ਮੋਹਿਤ ਨੂੰ ਅੱਗ ਲਾ ਦਿੱਤੀ ਤਾਂ ਉਹ ਭੱਜ ਕੇ ਸਾਹਮਣੇ ਕਿਸੇ ਦੇ ਘਰ ਚਲਾ ਗਿਆ ਜਿਸ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।

    ਪੀੜਤ ਮੋਹਿਤ ਦੇ ਦੋਸਤ ਰੋਹਿਤ ਨੇ ਦੱਸਿਆ ਕਿ ਮੋਹਿਤ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ ਅਤੇ ਬੋਲਣ ਤੋਂ ਅਸਮਰੱਥ ਹੈ ਕਿਉਂਕਿ ਅਜਿਹਾ ਕਿਉਂ ਹੋਇਆ ਇਸ ਬਾਰੇ ਸਾਰੀ ਜਾਣਕਾਰੀ ਕੇਵਲ ਉਸ ਨੂੰ ਹੀ ਪਤਾ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਕਰ ਰਹੀ ਹੈ ਕਿ ਹਮਲਾਵਰ ਕੌਣ ਸਨ।

    ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ। ਪੀੜਤਾ ਅਨੁਸਾਰ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਕਈ ਸੀਸੀਟੀਵੀ ਵੀ ਲੱਗੇ ਹੋਏ ਹਨ। ਜਿਸ ਨੂੰ ਪੁਲਿਸ ਹਿਰਾਸਤ ਵਿਚ ਲੈ ਲਵੇਗੀ।