ਰਾਗੁ ਸੂਹੀ ਮਹਲਾ ੧ ਕੁਚਜੀ ੴ ਸਤਿਗੁਰ ਪ੍ਰਸਾਦਿ ॥ ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥ ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥ ਜਿਨ੍ਹ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥ ਸੇ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ ॥ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ ॥ ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥ ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ ॥ ਸੇ ਵਸਤੂ ਸਹਿ ਦਿਤੀਆ ਮੈ ਤਿਨ੍ਹ੍ਹ ਸਿਉ ਲਾਇਆ ਚਿਤੁ ਜੀਉ ॥ ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥ ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥ ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ ॥ ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ ॥ ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ ॥ ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ ॥ ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ ॥ ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ ॥੧॥
ਪਦਅਰਥ: ਕੁਚਜੀ = ਕੁ = ਚੱਜੀ, ਕੋਝੇ ਚੱਜ ਵਾਲੀ, ਜਿਸ ਨੂੰ ਜੀਵਨ ਦੀ ਜਾਚ ਨਹੀਂ। ਮੰਞੁ = ਮੈਂ। ਅੰਮਾਵਣਿ = ਜੋ ਸਮਾ ਨਾਹ ਸਕਣ, ਬਹੁਤ। ਡੋਸੜੇ = ਕੋਝੇ ਦੋਸ, ਐਬ। ਹਉ = ਮੈਂ। ਕਿਉਂ = ਕਿਵੇਂ? ਸਹੁ = ਖਸਮ। ਰਾਵਣਿ = ਮਾਣਨ ਲਈ। ਜਾਉ = ਮੈਂ ਜਾਵਾਂ। ਇਕ ਦੂ = ਇਕ ਤੋਂ। ਇਕਿ = {ਲਫ਼ਜ਼ ‘ਇਕ’ ਤੋਂ ਬਹੁ-ਵਚਨ}। ਚੜੰਦੀਆ = ਵਧੀਆ। ਜਿਨ੍ਹ੍ਹੀ ਸਖੀ = ਜਿਨ੍ਹਾਂ ਸਹੇਲੀਆਂ ਨੇ। ਸੇ = ਉਹ ਸਹੇਲੀਆਂ। ਅੰਬੀ ਛਾਵੜੀਏਹਿ = ਅੰਬਾਂ ਦੀਆਂ (ਠੰਢੀਆਂ) ਛਾਵਾਂ ਹੇਠ {ਨੋਟ: ਇਉਂ ਜਾਪਦਾ ਹੈ ਜਿਵੇਂ ਇਹ ਛੰਤ ਗਰਮੀ ਦੀ ਰੁੱਤੇ ਉਚਾਰਿਆ ਹੈ ਜਦੋਂ ਚੁਮਾਸੇ ਦੇ ਦਿਨੀਂ ਕਿਸਾਨ ਹਲ ਆਦਿਕ ਦਾ ਕੰਮ ਮੁਕਾ ਕੇ ਦੁਪਹਿਰਾਂ ਵੇਲੇ ਰੁੱਖਾਂ ਹੇਠ ਆਰਾਮ ਕਰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਉਹ ਇਲਾਕਾ ਹੈ ਜਿਥੇ ਅੰਬ ਬਹੁਤ ਹਨ, ਜ਼ਿਲ੍ਹਾ ਗੁਰਦਾਸਪੁਰ}। ਮੰਞੁ = ਮੇਰੇ ਵਿਚ। ਆਵਨੀ = ਆਵਨਿ, ਆਉਂਦੇ। ਕੈ = ਕਿਸ ਉਤੇ? ਵਿਥਰਾ = ਮੈਂ ਵਿਸਥਾਰ ਨਾਲ ਦੱਸਾਂ। ਘਿਨਾ = ਮੈਂ ਲਵਾਂ। ਇਕਤੁ = ਇੱਕ ਵਿਚ, ਇੱਕ ਦੀ ਹੀ ਰਾਹੀਂ। ਇਕਤੁ ਟੋਲਿ = ਇੱਕ ਸੁੰਦਰ ਪਦਾਰਥ ਦੀ ਰਾਹੀਂ ਹੀ। ਅੰਬੜਾ = ਮੈਂ ਪਹੁੰਚ ਸਕਦੀ। ਰੁਪਾ = ਚਾਂਦੀ। ਰੰਗੁਲਾ = ਸੋਹਣਾ। ਤੈ = ਤੇ, ਅਤੇ। ਮਾਣਿਕੁ = ਲਾਲ। ਸਹਿ = ਸ਼ਹੁ ਨੇ। ਸੰਦੜੇ = ਦੇ। ਕੀਤੇ = ਮੈਂ ਬਣਾ ਲਏ ਹਨ। ਰਾਸਿ = ਪੂੰਜੀ, ਸਰਮਾਇਆ। ਏਨੀ ਟੋਲੀ = ਇਹਨਾਂ ਸੁੰਦਰ ਪਦਾਰਥਾਂ ਵਿਚ ਹੀ। ਭੁਲੀਅਸੁ = ਮੈਂ ਕੁਰਾਹੇ ਪੈ ਗਈ ਹਾਂ। ਅੰਬਰਿ = ਆਕਾਸ਼ ਵਿਚ। ਕੂੰਜਾ = ਕੂੰਜਾਂ (ਸ਼ੁਭ ਗੁਣ) । ਅੰਬਰਿ ਕੁਰਲੀਆ = ਆਕਾਸ਼ ਵਿਚ ਕੁਰਲ ਕੁਰਲ ਕਰ ਰਹੀਆਂ ਹਨ, ਦੂਰ ਚਲੀਆਂ ਗਈਆਂ ਹਨ। ਬਗ = ਬਗਲੇ (ਪਖੰਡ) । ਬਹਿਠੇ ਆਇ = ਆ ਕੇ ਬੈਠ ਗਏ ਹਨ। ਸਾਧਨ = ਜੀਵ = ਇਸਤ੍ਰੀ। ਸਾਹੁਰੇ = ਪਰਲੋਕ ਵਿਚ। ਅਗੈ = ਪਰਲੋਕ ਵਿਚ। ਜਾਇ = ਜਾ ਕੇ। ਸੁਤੀ ਸੁਤੀ = ਸਾਰੀ ਉਮਰ ਮਾਇਆ = ਮੋਹ ਦੀ ਨੀਂਦ ਵਿਚ ਸੁੱਤਿਆਂ ਹੀ। ਝਾਲੁ = ਪਲਾਂਘਾ, ਚਿੱਟਾ ਦਿਨ, ਬੁਢੇਪਾ। ਵਾਟੜੀਆਸੁ = ਸੋਹਣੀ ਵਾਟ, ਚੰਗਾ ਰਸਤਾ। ਸਹ = ਹੇ ਪਤੀ! ਤੇ ਨਾਲਹੁ = ਤੇਰੇ ਨਾਲੋਂ। ਮੁਤੀਅਸੁ = ਮੈਂ ਵਿਛੁੜ ਗਈ ਹਾਂ। ਕੂੰ = ਨੂੰ। ਧਰੀਆਸੁ = ਧਾਰਨ ਕਰ ਲਿਆ ਹੈ। ਮੈਂ = ਮੇਰੇ ਅੰਦਰ। ਸਭਿ = ਸਾਰੇ। ਅਰਦਾਸਿ = ਬੇਨਤੀ। ਸਭਿ = ਸਾਰੀਆਂ (ਸੋਹਾਗਣਾਂ) । ਡੋਹਾਗਣਿ = ਬਦ = ਨਸੀਬ ਨੂੰ। ਕਾਈ = ਕੋਈ ਇੱਕ।੧।
ਅਰਥ: (ਹੇ ਸਹੇਲੀਏ!) ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ, ਮੇਰੇ ਅੰਦਰ ਇਤਨੇ ਐਬ ਹਨ ਕਿ ਅੰਦਰ ਸਮਾ ਹੀ ਨਹੀਂ ਸਕਦੇ (ਇਸ ਹਾਲਤ ਵਿਚ) ਮੈਂ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ? (ਉਸ ਦੇ ਦਰ ਤੇ ਤਾਂ) ਇਕ ਦੂਜੀ ਤੋਂ ਵਧੀਆ ਤੋਂ ਵਧੀਆ ਹਨ, ਮੇਰਾ ਤਾਂ ਉਥੇ ਕੋਈ ਨਾਮ ਭੀ ਨਹੀਂ ਜਾਣਦਾ। ਜਿਨ੍ਹਾਂ ਸਹੇਲੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹ, ਮਾਨੋ, (ਚੁਮਾਸੇ ਵਿਚ) ਅੰਬਾਂ ਦੀਆਂ (ਠੰਢੀਆਂ) ਛਾਵਾਂ ਵਿਚ ਬੈਠੀਆਂ ਹੋਈਆਂ ਹਨ। ਮੇਰੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ (ਜਿਨ੍ਹਾਂ ਉਤੇ ਪ੍ਰਭੂ-ਪਤੀ ਰੀਝਦਾ ਹੈ) ਮੈਂ (ਆਪਣੀ ਇਸ ਅਭਾਗਤਾ ਦਾ) ਦੋਸ ਹੋਰ ਕਿਸ ਨੂੰ ਦੇ ਸਕਦੀ ਹਾਂ? ਹੇ ਪ੍ਰਭੂ-ਪਤੀ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਵਿਸਥਾਰ ਨਾਲ ਦੱਸਾਂ? ਤੇ ਮੈਂ ਤੇਰਾ ਕੇਹੜਾ ਕੇਹੜਾ ਨਾਮ ਲਵਾਂ? (ਤੇਰੇ ਅਨੇਕਾਂ ਗੁਣਾਂ ਨੂੰ ਵੇਖ ਕੇ ਤੇਰੇ ਅਨੇਕਾਂ ਹੀ ਨਾਮ ਜੀਵ ਲੈ ਰਹੇ ਹਨ) । ਤੇਰੇ ਬਖ਼ਸ਼ੇ ਹੋਏ ਕਿਸੇ ਇੱਕ ਸੁੰਦਰ ਪਦਾਰਥ ਦੀ ਰਾਹੀਂ ਭੀ (ਤੇਰੀਆਂ ਦਾਤਾਂ ਦੇ ਲੇਖੇ ਤਕ) ਨਹੀਂ ਪਹੁੰਚ ਸਕਦੀ (ਬਸ!) ਮੈਂ ਤੈਥੋਂ ਕੁਰਬਾਨ ਹੀ ਕੁਰਬਾਨ ਜਾਂਦੀ ਹਾਂ। (ਹੇ ਸਹੇਲੀਏ! ਵੇਖ ਮੇਰੀ ਅਭਾਗਤਾ!) ਸੋਨਾ, ਚਾਂਦੀ, ਮੋਤੀ ਤੇ ਹੀਰਾ ਆਦਿਕ ਸੋਹਣੇ ਕੀਮਤੀ ਪਦਾਰਥ-ਇਹ ਚੀਜ਼ਾਂ ਪ੍ਰਭੂ-ਪਤੀ ਨੇ ਮੈਨੂੰ ਦਿੱਤੀਆਂ, ਮੈਂ (ਉਸ ਨੂੰ ਭੁਲਾ ਕੇ ਉਸ ਦੀਆਂ ਦਿੱਤੀਆਂ) ਇਹਨਾਂ ਚੀਜ਼ਾਂ ਨਾਲ ਪਿਆਰ ਪਾ ਲਿਆ। ਮਿੱਟੀ ਪੱਥਰ ਆਦਿਕ ਦੇ ਬਣਾਏ ਹੋਏ ਸੋਹਣੇ ਘਰ-ਇਹੀ ਮੈਂ ਆਪਣੀ ਰਾਸ-ਪੂੰਜੀ ਬਣਾ ਲਏ। ਮੈਂ ਇਹਨਾਂ ਸੋਹਣੇ ਪਦਾਰਥਾਂ ਵਿਚ ਹੀ (ਫਸ ਕੇ) ਗ਼ਲਤੀ ਖਾ ਗਈ, (ਇਹ ਪਦਾਰਥ ਦੇਣ ਵਾਲੇ) ਉਸ ਖਸਮ-ਪ੍ਰਭੂ ਦੇ ਪਾਸ ਮੈਂ ਨਾਹ ਬੈਠੀ। ਮਾਇਆ ਦੇ ਮੋਹ ਵਿਚ ਫਸ ਕੇ ਜਿਸ ਜੀਵ-ਇਸਤ੍ਰੀ ਦੇ ਸ਼ੁਭ ਗੁਣ ਉਸ ਤੋਂ ਦੂਰ ਪਰੇ ਚਲੇ ਜਾਣ, ਤੇ ਉਸ ਦੇ ਅੰਦਰ ਨਿਰੇ ਪਖੰਡ ਹੀ ਇਕੱਠੇ ਹੋ ਜਾਣ, ਉਹ ਜਦੋਂ ਇਸ ਹਾਲ ਵਿਚ ਪਰਲੋਕ ਜਾਵੇ ਤਾਂ ਜਾ ਕੇ ਪਰਲੋਕ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਕੀਹ ਮੂੰਹ ਵਿਖਾਵੇਗੀ? ਹੇ ਪ੍ਰਭੂ! ਮਾਇਆ ਦੇ ਮੋਹ ਦੀ ਨੀਂਦ ਵਿਚ ਗ਼ਾਫ਼ਿਲ ਪਏ ਰਿਹਾਂ ਮੈਨੂੰ ਬੁਢੇਪਾ ਆ ਗਿਆ ਹੈ, ਜੀਵਨ ਦੇ ਸਹੀ ਰਸਤੇ ਤੋਂ ਮੈਂ ਖੁੰਝੀ ਹੋਈ ਹਾਂ। ਹੇ ਪਤੀ! ਮੈਂ ਤੇਰੇ ਨਾਲੋਂ ਵਿਛੁੜੀ ਹੋਈ ਹਾਂ, ਮੈਂ ਨਿਰੇ ਦੁੱਖ ਹੀ ਦੁੱਖ ਸਹੇੜੇ ਹੋਏ ਹਨ। ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਵਾਲਾ ਹੈਂ, ਮੇਰੇ ਅੰਦਰ ਸਾਰੇ ਔਗੁਣ ਹੀ ਔਗੁਣ ਹਨ, ਫਿਰ ਭੀ ਨਾਨਕ ਦੀ ਬੇਨਤੀ (ਤੇਰੇ ਹੀ ਦਰ ਤੇ) ਹੈ ਕਿ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਤਾਂ ਸਦਾ ਹੀ ਤੇਰੇ ਨਾਮ-ਰੰਗ ਵਿਚ ਰੰਗੀਆਂ ਹੋਈਆਂ ਹਨ, ਮੈਨੂੰ ਅਭਾਗਣ ਨੂੰ ਭੀ ਕੋਈ ਇਕ ਰਾਤ ਬਖ਼ਸ਼ (ਮੇਰੇ ਉਤੇ ਭੀ ਕਦੇ ਮੇਹਰ ਦੀ ਨਿਗਾਹ ਕਰ) ।੧।
रागु सूही महला १ कुचजी ੴ सतिगुर प्रसादि ॥ मंञु कुचजी अमावणि डोसड़े हउ किउ सहु रावणि जाउ जीउ ॥ इक दू इकि चड़ंदीआ कउणु जाणै मेरा नाउ जीउ ॥ जिन्ही सखी सहु राविआ से अ्मबी छावड़ीएहि जीउ ॥ से गुण मंञु न आवनी हउ कै जी दोस धरेउ जीउ ॥ किआ गुण तेरे विथरा हउ किआ किआ घिना तेरा नाउ जीउ ॥ इकतु टोलि न अ्मबड़ा हउ सद कुरबाणै तेरै जाउ जीउ ॥ सुइना रुपा रंगुला मोती तै माणिकु जीउ ॥ से वसतू सहि दितीआ मै तिन्ह सिउ लाइआ चितु जीउ ॥ मंदर मिटी संदड़े पथर कीते रासि जीउ ॥ हउ एनी टोली भुलीअसु तिसु कंत न बैठी पासि जीउ ॥ अ्मबरि कूंजा कुरलीआ बग बहिठे आइ जीउ ॥ सा धन चली साहुरै किआ मुहु देसी अगै जाइ जीउ ॥ सुती सुती झालु थीआ भुली वाटड़ीआसु जीउ ॥ तै सह नालहु मुतीअसु दुखा कूं धरीआसु जीउ ॥ तुधु गुण मै सभि अवगणा इक नानक की अरदासि जीउ ॥ सभि राती सोहागणी मै डोहागणि काई राति जीउ ॥१॥ {पन्ना 762}
अर्थ: (हे सहेली!) मैंने सही जीवन की जाच नहीं सीखी, मेरे अंदर इतने ऐब हैं कि अंदर समा ही नहीं सकते (इस हालत में) मैं प्रभू-पति को प्रसन्न करने के लिए कैसे जा सकती हूँ? (उसके दर पर तो) एक से बढ़ कर एक हैं, मेरा तो वहाँ कोई नाम भी नहीं जानता। जिन सहेलियों ने प्रभू-पति को प्रसन्न कर लिया है, वह मानो (चौमासे में) आमों की (ठंडी) छाया में बैठी हुई हैं। मेरे अंदर तो वह गुण ही नहीं हैं (जिन पर प्रभू-पति रीझता है) मैं (अपने इस दुर्भाग्य का) दोष और किस पर दे सकती हूँ? Qहे प्रभू पति! (तू बेअंत गुणों का मालिक है) मैं तेरे कौन-कौन से गुण विस्तार से कहूँ? और मैं तेरा कौन-कौन सा नाम लूँ? (तेरे अनेकों गुणों को देख-देख के तेरा अनेकों ही नाम जीव ले रहे हैं)। तेरे बख्शे हुए किसी एक सुंदर पदार्थ के द्वारा भी (तेरी दातों के लेखे तक) नहीं पहुँच सकती (बस!) मैं तुझ पर से कुर्बान ही कुर्बान जाती हूँ। (हे सहेली! देख मेरे दुर्भाग्य) सोना, चाँदी, मोती और हीरा आदि सुंदर व कीमती पदार्थ- ये चीजें प्रभू-पति ने मुझे दीं, (और) मैं (उसको भुला के, उसकी दी हुई) इन चीजों से प्यार डाल बैठी। मिट्टी-पत्थर आदि के बनाए हुए सुंदर घर -यही मैंने अपने राशि-पूँजी बना लिए। मैं इन सुंदर पदार्थों में ही (फस के) गलती खा गई, (इन पदार्थों के देने वाले) उस पति-प्रभू के पास ना बैठी। माया के मोह में फस के जिस जीव-स्त्री के शुभ गुण उससे दूर-परे चले जाएं, और उसके अंदर निरे पाखण्ड ही इकट्ठे हो जाएं, वह जब इस हाल में परलोक जाए तो जा के परलोक में (प्रभू की हजूरी में) क्या मुँह दिखाएगी? हे प्रभू! माया के मोह की नींद में गाफिल पड़े रहने से मुझे बुढ़ापा आ गया है, जीवन के सही रास्ते से मैं विछुड़ी हुई हूँ, मैंने निरे दुख ही दुख सहेड़े हुए हैं। हे प्रभू! तू बेअंत गुणों वाला है, मेरे अंदर सारे अवगुण ही अवगुण हैं, फिर भी नानक की विनती (तेरे ही दर पर) है कि भाग्यशाली जीव-सि्त्रयाँ तो सदा ही तेरे नाम-रंग में रंगी हुई हैं, मुझ अभागन को भी कोई एक रात बख्श (मेरे पर भी कभी मेहर की निगाह कर)।1।
Raag Soohee, First Mehl, Kuchajee ~ The Ungraceful Bride: One Universal Creator God. By The Grace Of The True Guru: I am ungraceful and ill-mannered, full of endless faults. How can I go to enjoy my Husband Lord? Each of His soul-brides is better than the rest – who even knows my name? Those brides who enjoy their Husband Lord are very blessed, resting in the shade of the mango tree. I do not have their virtue – who can I blame for this? Which of Your Virtues, O Lord, should I speak of? Which of Your Names should I chant? I cannot even reach one of Your Virtues. I am forever a sacrifice to You. Gold, silver, pearls and rubies are pleasing. My Husband Lord has blessed me with these things, and I have focused my thoughts on them. Palaces of brick and mud are built and decorated with stones; I have been fooled by these decorations, and I do not sit near my Husband Lord. The cranes shriek overhead in the sky, and the herons have come to rest. The bride has gone to her father-in-law’s house; in the world hereafter, what face will she show? She kept sleeping as the day dawned; she forgot all about her journey. She separated herself from her Husband Lord, and now she suffers in pain. Virtue is in You, O Lord; I am totally without virtue. This is Nanak’s only prayer: You give all Your nights to the virtuous soul-brides. I know I am unworthy, but isn’t there a night for me as well? ||1||