Skip to content
ਕੀਰਤਪੁਰ ਸਾਹਿਬ ਵਿਖੇ ਅੱਜ ਵਿਸਾਖੀ ਮੌਕੇ ਵੱਡਾ ਹਾਦਸਾ ਵਾਪਰਿਆ ਨਵਾਂ ਸ਼ਹਿਰ ਦੇ ਪਿੰਡ ਸ਼ੇਖੂਪੁਰਾ ਤੋਂ ਟਰੈਕਟਰ ਟਰਾਲੀ ਵਿਚ ਸਵਾਰ ਹੋ ਕੇ ਆਈ ਸੰਗਤ ਦੇ ਟਰੈਕਟਰ ਦੀ ਮਨਾਲੀ ਚੰਡੀਗੜ੍ਹ ਮੁੱਖ ਮਾਰਗ ਤੇ ਬ੍ਰੇਕ ਫੇਲ੍ਹ ਹੋ ਜਾਣ ਕਾਰਨ ਟਰੈਕਟਰ ਬੇਕਾਬੂ ਹੋ ਗਿਆ।
ਇਹ ਟਰੈਕਟਰ ਸੜਕ ਦੇ ਨਾਲ ਬਣੀ ਡਰੇਨ ’ਚ ਵੱਜਣ ਕਾਰਨ ਉਸਦੇ ਦੋਵੇਂ ਅਗਲੇ ਟਾਇਰ ਨਾਲ ਤੋਂ ਟੁੱਟ ਗਏ ਅਤੇ ਇੱਕ ਨੌਜਵਾਨ ਟਰੈਕਟਰ ਦੇ ਪਿਛਲੇ ਟਾਇਰਾਂ ਦੇ ਥੱਲ੍ਹੇ ਆ ਗਿਆ। ਇਸ ਮੌਕੇ ਇੱਕ ਵਿਅਕਤੀ ਹੋਰ ਗੰਭੀਰ ਜ਼ਖ਼ਮੀ ਹੋ ਗਿਆ, ਜ਼ਖਮੀ ਵਿਅਕਤੀ ਨੂੰ ਇਲਾਜ ਲਈ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਜਦਕਿ ਮ੍ਰਿਤਕ ਵਿਅਕਤੀ ਦੀ ਲਾਸ਼ ਭਾਈ ਜੈਤਾ ਜੀ ਸਿਵਿਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਰਖਵਾ ਦਿੱਤੀ ਗਈ ।
Post Views: 2,128