ਫਗਵਾੜਾ (ਨਰੇਸ਼ ਪਾਸੀ)-ਫਗਵਾੜਾ ਗ੍ਰਾਮੀਣ ਔਰਤਾਂ ਨੂੰ ਆਤਮ ਨਿਰਭਰ ਅਤੇ ਸਸ਼ਕਤੀਕਰਣ ਕਰਨ ਦੇ ਲਈ ਗੂਰੁ ਗੌਬਿੰਦ ਸਿੰਘ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੌ ਨਾਬਾਰਡ ਦੇ ਸਹਿਯੋਗ ਨਾਲ ਪਿੰਡ ਮੇਹਟਾ , ਬਲਾਕ ਫਗਵਾੜਾ ਵਿੱਚ ਮਿਤੀ 17-01-2023 ਨੂੰ ਇੱਕ ਡੇਮੌ ਯੁਨਿਟ ਕਮ ਪ੍ਰੋਡਕਸ਼ਨ ਸੇਟਰ ਖੋਲਿਆ ਗਿਆ ਇਸ ਸੇਟਰ ਵਿਚ ਨਾਬਾਰਡ ਦੇ ਸਹਿਯੋਗ ਨਾਲ ਮੁਫਤ ਸਿਲਾਈ ਅੰਬਰੇਲਾ ਮਸ਼ੀਨਾ , ਇਨਟਰਲੌਕ ਮਸ਼ੀਨਾ ਅਤੇ ਫਰਨੀਚਰ ਹੌਰ ਸਿਲਾਈ ਦਾ ਸਾਮਾਨ ਮੁਫਤ ਮੁਹਾਇਆ ਕਰਵਾਇਆ ਗਿਆ ਦੱਸਣਯੋਗ ਹੈ ਕਿ ਸਿਖਾਇਰਥੀਆ ਨੂੰ LEDP ਦੇ ਪ੍ਰੋਗਰਾਮ ਦੇ ਅਧੀਨ ਫੈਸ਼ਨ ਡਿਜਾਇੰਨਗ ਦੀ ਮੁਫਤ ਟਰੇਨਿੰਗ ਦਿੱਤੀ ਗਈ ਸੀ । ਇਸ ਮੌਕੇ ਤੇ ਡੀ . ਡੀ.ਐਮ. ਨਾਬਾਰਡ ਕਪੂਰਥਲਾ ਸ਼੍ਰੀ ਰਾਸ਼ੀਦ ਲੇਖੀ , ਬਰਾਂਚ ਮੈਨੇਜਰ ਬੈਂਕ ਆਫ ਬਰੌਦਾ ਸ਼੍ਰੀ ਸ਼ਸ਼ੀ ਕਪੂਰ , ਪੰਜਾਬ ਗ੍ਰਾਮੀਣ ਬੈਂਕ ਨੰਗਲ ਮਝਾ ਤੌ ਮਨੀਸ਼ ਕੁਮਾਰ , ਸਰਪੰਚ ਸ਼੍ਰੀ ਸੁਰਿੰਦਰ ਪਾਲ , ਗੂਰੁ ਗੌਬਿੰਦ ਸਿੰਘ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ , ਸੈਕੇਟਰੀ ਦੀਪਾ ਸੰਧੂ , ਪ੍ਰੌਜੇਕਟ ਕੌ – ਐਰਡੀਨੇਟਰ ਸ਼੍ਰੀ ਅਮਨਵੀਰ , ਪਿੰਡ ਵਾਸੀ ਕਮਲਾ ਦੇਵੀ , ਮੈਡਮ ਬਲਜਿੰਦਰ ਕੌਰ ਵੀ ਸ਼ਾਮਿਲ ਹੋਏ।