ਜਲੰਧਰ (ਵਿੱਕੀ ਸੂਰੀ)ਭਾਰਗੋ ਕੈਂਪ ਅੱਡੇ ਲਾਗੇ ਬੀਤੀ ਰਾਤ  ਟਰਾਲੇ  ਤੇ ਮੋਟਰਸਾਈਕਲ ’ਚ  ਟੱਕਰ ਹੋ ਜਾਣ ਨਾਲ ਮੋਟਰਸਾਈਕਲ ‘ਤੇ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਹੋ ਗਏ। ਟਰਾਲਾ ਚਾਲਕ ਟਰਾਲਾ ਮੌਕੇ ‘ਤੇ ਹੀ ਛੱਡ ਕੇ ਫ਼ਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਮਖਦੂਮਪੁਰਾ ਵਾਸੀ ਰਵੀ ਆਪਣੇ ਦੋ ਦੋਸਤਾਂ ਨਾਲ ਆਪਣੇ ਮੋਟਰਸਾਈਕਲ ‘ਤੇ ਮਖਦੂਮਪੁਰਾ ਤੋਂ ਜਾ ਰਿਹਾ ਸੀ ਕਿ ਜਦ ਟਰਾਲੇ ਨੂੰ ਓਵਰਟੇਕ ਕਰ ਰਹੇ ਸੀ ਤਾਂ ਬਾਈਕ ਟਰਾਲੇ ਨਾਲ ਟਕਰਾ ਗਈ ।

     

     

     

     

     

     

    ਟੱਕਰ ਇੰਨੀ ਜਬਰਦਸਤ ਸੀ ਕਿ ਤਿੰਨੇ ਨੌਜਵਾਨ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਲਾਗੇ ਪੈਂਦੇ ਆਰਥੋਨੋਵਾ ਹਸਪਤਾਲ ‘ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਰਵੀ ਨੂੰ ਮਿ੍ਤਕ ਐਲਾਨ ਦਿੱਤਾ। ਜਦਕਿ ਵਰੁਣ ਤੇ ਦੂਜੇ ਦੋਸਤ ਦਾ ਇਲਾਜ ਚੱਲ ਰਿਹਾ ਸੀ ਕਿ ਡਾਕਟਰਾਂ ਨੇ ਰਵੀ ਦੇ ਦੂਜੇ ਦੋਸਤ ਨੂੰ ਵੀ ਮਿ੍ਤਕ ਐਲਾਨ ਦਿੱਤਾ। ਟਰਾਲਾ ਚਾਲਕ ਟੱਕਰ ਮਾਰਨ ਤੋਂ ਬਾਅਦ ਟਰਾਲਾ ਮੌਕੇ ‘ਤੇ ਹੀ ਛੱਡ ਕੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ-6 ਦੇ ਕਾਰਜਕਾਰੀ ਮੁਖੀ ਸਬ ਇੰਸਪੈਕਟਰ ਸੁਖਵੰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਟਰਾਲੇ ਨੂੰ ਕਬਜ਼ੇ ‘ਚ ਲੈ ਲਿਆ। ਸਬ ਇੰਸਪੈਕਟਰ ਸੁਖਵੰਤ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ ਜਦਕਿ ਟਰਾਲਾ ਚਾਲਕ ਨੂੰ ਗਿ੍ਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।