ਰਹੱਦੀ ਖੇਤਰ ‘ਚ ਵਹਿ ਰਹੇ ਉੱਜ ਦਰਿਆ ਦਾ ਪਾਣੀ ਘਟ ਗਿਆ ਹੈ ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸਰਹੱਦ ਨਾਲ ਜੁੜੇ ਇਸ ਖੇਤਰ ‘ਚ ਹੁਣ ਸਰਹੱਦ ‘ਤੇ ਸਖਤੀ ਵਧਾ ਦਿੱਤੀ ਗਈ ਹੈ ਕਿਉਂਕਿ ਪਿਛਲੇ ਦਿਨ ਪਾਣੀ ਦੇ ਤੇਜ਼ ਵਹਾਅ ਕਾਰਨ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਵੀ ਕੁਝ ਹਿੱਸਿਆਂ ‘ਚ ਪਾਣੀ ਦੀ ਲਪੇਟ ‘ਚ ਆਉਣ ਦੀ ਸੰਭਾਵਨਾ ਬਣ ਗਈ ਸੀ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਹੁਣ ਪਾਣੀ ਘਟਣ ਤੋਂ ਬਾਅਦ ਵਿਸ਼ੇਸ਼ ਪੈਟਰੋਲਿੰਗ ਵਧਾ ਦਿੱਤੀ ਗਈ ਹੈ। ਜਿਨ੍ਹਾਂ ਪਿੰਡਾਂ ‘ਚ ਦਰਿਆ ਦਾ ਪਾਣੀ ਭਰ ਗਿਆ ਸੀ, ਉੱਥੇ ਹੁਣ ਹਾਲਾਤ ਆਮ ਹੋ ਚੁੱਕੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਰਿਆ ਦੇ ਪਾਣੀ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਕੁੱਲ ਮਿਲਾ ਕੇ ਸਥਿਤੀ ਸਧਾਰਨ ਹੈ।