ਰੂਸੀ ਹਮਲੇ ਤੋਂ ਬਾਅਦ ਯੂਕਰੇਨ ਦੇ ਆਮ ਲੋਕਾਂ ਨੇ ਰੂਸ ਖਿਲਾਫ ਹਥਿਆਰ ਚੁੱਕ ਲਏ ਹਨ। ਇਸ ਕੜੀ ‘ਚ ਹੁਣ ਯੂਕਰੇਨ ਦੀ ਬਿਊਟੀ ਕੁਈਨ ਅਤੇ ਸਾਬਕਾ ਮਿਸ ਗ੍ਰੈਂਡ ਯੂਕਰੇਨ ਅਨਾਸਤਾਸੀਆ ਲੀਨਾ ਵੀ ਮੈਦਾਨ ‘ਚ ਉਤਰ ਚੁੱਕੀ ਹੈ। ਅਨਾਸਤਾਸੀਆ ਲੀਨਾ ਦੇਸ਼ ਦੀ ਫੌਜ ਵਿਚ ਸ਼ਾਮਲ ਹੋ ਗਈ ਹੈ। ਉਸ ਨੇ ਹਥਿਆਰਾਂ ਨਾਲ ਤਸਵੀਰਾਂ ਵੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।

    ਅਨਾਸਤਾਸੀਆ ਨੇ ਆਪਣੀ ਮਾਤ ਭੂਮੀ ਦੀ ਰੱਖਿਆ ਲਈ ਇਹ ਕਦਮ ਚੁੱਕਿਆ ਹੈ ਅਤੇ ਕਥਿਤ ਤੌਰ ‘ਤੇ ਆਪਣੇ ਦੇਸ਼ ਦੀ ਰੱਖਿਆ ਲਈ ਯੂਕਰੇਨੀ ਫੌਜ ਵਿੱਚ ਸ਼ਾਮਲ ਹੋ ਗਈ ਹੈ।

    ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਇਸ ਹਫਤੇ ਯੂਕਰੇਨ ‘ਤੇ ਹਮਲੇ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਸਾਬਕਾ ਸੁੰਦਰਤਾ ਰਾਣੀ ਨੇ ਆਪਣੇ ਦੇਸ਼ ਦਾ ਸਮਰਥਨ ਕਰਨ ਲਈ ਸੋਸ਼ਲ ਮੀਡੀਆ ‘ਤੇ ਪਹੁੰਚ ਕੀਤੀ ਹੈ।