ਯੂਕਰੇਨ ਅਤੇ ਰੂਸ ਵਿਚਾਲੇ ਜੰਗ ਸ਼ੁਰੂ ਹੈ ਅਤੇ ਰੂਸੀ ਹਮਲੇ ਜਾਰੀ ਹਨ। ਇਸ ਦੇ ਨਾਲ ਹੀ ਭਾਰਤ ਦੀ ਚਿੰਤਾ ਵੀ ਵੱਧ ਗਈ ਹੈ ਕਿਉਂਕਿ ਵੱਡੀ ਗਿਣਤੀ ’ਚ ਭਾਰਤੀ ਯੂਕਰੇਨ ’ਚ ਮੌਜੂਦ ਹਨ। ਉਥੇ ਹੀ ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਦੇ ਨਾਲ ਯੂਕ੍ਰੇਨ ਦੀ ਪੁਲਸ ਜ਼ੁਲਮ ਕਰ ਰਹੀ ਹੈ ਅਤੇ ਭਾਰਤੀ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਯੂਕ੍ਰੇਨ ’ਚ ਫਸੀ ਇਕ ਵਿਦਿਆਰਥਣ ਨੇ ਯੂਕ੍ਰੇਨ ਪੁਲਸ ਵਲੋਂ ਕੀਤੇ ਜਾ ਰਹੇ ਇਸ ਜ਼ੁਲਮ ਦੀ ਵੀਡੀਓ ਸ਼ੇਅਰ ਕੀਤੀ ਹੈ। ਜਿਸ ’ਚ ਭਾਰਤੀ ਮੈਡੀਕਲ ਵਿਦਿਆਰਥਣ ਨੇ ਉਨ੍ਹਾਂ ’ਤੇ ਹੋ ਰਹੇ ਜ਼ੁਲਮ ਦੀ ਕਹਾਣੀ ਦੱਸਦੇ ਹੋਏ ਯੂਕ੍ਰੇਨ ਪੁਲਸ ਦਾ ਖੁੰਖਾਰ ਚਿਹਰਾ ਸਾਹਮਣੇ ਲਿਆ ਰਹੀ ਹੈ।

    Ukrainian soldiers beating Indian students when they were trying to cross Poland 🇵🇱 border. It’s Ridiculous that the west is supporting such country who beat internationals just because of the political reasons. @PMOIndia @narendramodi @AmitShah @DrSJaishankar pic.twitter.com/q6Rh0F5aiw

    — Riya Tanwar (@RiyaTan25) February 27, 2022