ਪੰਜਾਬ(ਪ੍ਰਦੀਪ ਕੰਗ )– ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਾਤਾ ਨੈਣਾਂ ਦੇਵੀ ਰੋਡ ਤੇ ਬਣੇ ਨਿਜੀ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਅਤੇ ਉਸਦੇ ਨਵਜੰਮੇ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ। ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਰੋਡ ਨੂੰ ਜਾਮ ਕਰਕੇ ਹਸਪਤਾਲ ਨੂੰ ਬੰਦ ਕਰਨ ਅਤੇ ਡਾਕਟਰ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ। ਦੱਸ ਦਈਏ ਕਿ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਇਲਾਜ਼ ਦੇ ਦੌਰਾਨ ਗਰਭਵਤੀ ਔਰਤ ਦੇ ਬੱਚੇ ਦੀ ਡਲਿਵਰੀ ਸਮੇਂ ਮੌਤ ਹੋ ਗਈ ਤੇ ਔਰਤ ਦੀ ਡਿਲੀਵਰੀ ਸਮੇਂ ਜ਼ਿਆਦਾ ਖੂਨ ਨਿਕਲਣ ਕਰਕੇ ਜਦੋਂ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਤਾਂ ਔਰਤ ਦੀ ਮੌਤ ਹੋ ਗਈ।
ਇਸ ਦੌਰਾਨ ਮੌਕੇ ਤੇ ਪਹੁੰਚੇ ਡੀ ਐਸ ਪੀ ਸ੍ਰੀ ਅਨੰਦਪੁਰ ਸਾਹਿਬ ਨੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਕੇ ਪਰਿਵਾਰ ਵਾਲਿਆਂ ਦੀ ਮੰਗ ਅਨੁਸਾਰ ਜਦੋਂ ਤੱਕ ਬਣਦੀ ਕਾਰਵਾਈ ਨਹੀਂ ਹੁੰਦੀ ਉਦੋਂ ਤਕ ਹਸਪਤਾਲ ਨੂੰ ਤਾਲਾ ਲਗਾਕੇ ਬੰਦ ਕਰਵਾ ਦਿੱਤਾ। ਪੁਲਸ ਵਲੋਂ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ ।