ਸ੍ਰੀ ਹਰਗੋਬਿੰਦਪੁਰ ਸਾਹਿਬ: ਸ੍ਰੀ ਹਰਗੋਬਿੰਦਪੁਰ ਵਿੱਚ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਦੇ ਦਫ਼ਤਰ ਦੇ ਸਾਹਮਣੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਸੈਰ ਕਰ ਰਹੇ ਇੱਕ ਵਿਅਕਤੀ ਤੇ ਗੋਲੀਆਂ ਚਲਾਈਆਂ ਹਨ।ਜਾਣਕਾਰੀ ਅਨੁਸਾਰ ਸਤੀਸ਼ ਕੁਮਾਰ ਲੂੰਬਾ ਪੁੱਤਰ ਰਤਨ ਚੰਦ ਜ਼ੋ ਕਿ ਕਪੜੇ ਦਾ ਵਿਉਪਾਰੀ ਹੈ ,ਉਸ ਤੇ ਸਵੇਰੇ 7:20 ਦੇ ਕਰੀਬ ਸੈਰ ਕਰਦੇ ਸਮੇਂ ਗੋਲੀਆਂ ਚਲਾ ਦਿੱਤੀਆਂ ਜ਼ੋ ਨਿਊ ਬੂੱਕ ਸਟੋਰ ਦੇ ਸ਼ਟਰ ਵਿੱਚ ਵੱਜ ਗਈਆ।ਗੋਲੀ ਕਾਂਡ ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।ਥਾਣਾ ਮੁਖੀ ਸ੍ਰੀ ਹਰਗੋਬਿੰਦਪੁਰ ਵੱਲੋਂ ਪੁਲੀਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ।ਇਸ ਘਟਨਾ ਦੇ ਨਾਲ ਸ਼ਹਿਰ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।