ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) -ਸੰਯੁਕਤ ਕਿਸਾਨ – ਮਜਦੂਰ ਮੋਰਚਾ ਜਥੇਬੰਦੀ ਵਲੋਂ ਇਲਾਕੇ ਅੰਦਰ ਪਸ਼ੂਆਂ ਵਿੱਚ ਧੱਫੜੀ ਰੋਗ ਕਾਰਨ ਇਲਾਕੇ ਵਿੱਚ ਮਚੀ ਹਾਹਾਕਾਰ ਕਾਰਨ ਜਿਮੀਦਾਰਾ ਅਤੇ ਪਸ਼ੂ ਪਾਲਕਾ ਦੇ ਪਸ਼ੂਆਂ ਨੂੰ ਇਸ ਬੀਮਾਰੀ ਤੋਂ ਬਚਾਏ ਜਾਣ ਲਈ ਯੋਗ ਡਾਕਟਰਾ ਅਤੇ ਦਵਾਈ ਦਾ ਪ੍ਰਬੰਧ ਹੁਣ ਤੱਕ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਐਸਡੀਐਮ ਦਫਤਰ ਬਲਾਚੌਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ । ਜਥੇਬੰਦੀ ਕਨਵੀਨਰ ਰਾਣਾ ਕਰਨ ਸਿੰਘ : ਪ੍ਰਧਾਨ ਹਰਪਾਲ ਸਿੰਘ ਮੱਕੋਵਾਲ ਅਤੇ ਸੁਰਜੀਤ ਸਿੰਘ ਦੋਭਾਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮੁੱਚੇ ਖੇਤਰ ਵਿੱਚ ਪਸ਼ੂਆਂ ਵਿੱਚ ਧਵੜੀ ਦੀ ਬਿਮਾਰੀ ਤੇਜੀ ਨਾਲ ਫੈਲ ਰਹੀ ਹੈ ਜਿਸ ਕਾਰਨ ਇਲਾਕੇ ਦੇ ਜਿਮੀਦਾਰਾ / ਡੇਅਰੀ ਮਾਲਕਾ ਦੇ ਸੈਂਕੜੇ ਪਸੂ ਅਣਨਿਆਈ ਮੌਤ ਦੇ ਮੂੰਹ ਚਲੇ ਗਏ ਹਨ ਅਤੇ ਜਾ ਰਹੇ ਹਨ । ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਜੋ ਬੰਦੋਬਸਤ ਕੀਤੇ ਗਏ ਹਨ ਉਹ ਨਾ ਕਾਫੀ ਹਨ ਮਿੱਟੇ ਵਜੋਂ ਬੀਮਾਰੀ ਤੇਜੀ ਨਾਲ ਇਲਾਕੇ ਅੰਦਰ ਪੈਰ ਪਸਾਰ ਰਹੀ ਹੈ ਅਤੇ ਪਸ਼ੂ ਪਾਲਕ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ । ਇਸ ਬੀਮਾਰੀ ਨੂੰ ਅਗਾਊ ਵੱਧਣ ਤੋਂ ਰੋਕਣ ਲਈ ਠੋਸ ਪ੍ਰਬੰਧ ਜੰਗੀ ਪੱਧਰ ਤੇ ਕੀਤੇ ਜਾਣ ਅਤੇ ਮਰ ਰਹੇ ਪਸ਼ੂਆ ਦਾ ਮੁਆਵਜਾ ਕਰਾਉਣ ਲਈ ਵੱਡੀਆਂ ਦਿੱਤਾ ਦਿੱਤਾ ਜਾਵੇ।ਉਹਨਾ ਇਹ ਵੀ ਆਖਿਆ ਕਿ ਸਬ ਡਵੀਜ਼ਨ ਬਲਾਚੌਰ ਵਿੱਚ ਪਸ਼ੂਆਂ ਦੀਆਂ ਬੀਮਾਰੀਆਂ ਦਾ ਇਲਾਜ਼ ਕਰਨ ਵਾਲੇ ਯੋਗ ਡਾਕਟਰਾਂ ਅਤੇ ਹੋਰ ਅਮਲੇ ਦੀ ਵੱਡੀ ਕਮੀ ਕਾਫੀ ਸਮੇਂ ਤੋਂ ਚਲ ਆ ਰਹੀ ਹੈ ਜਿਸ ਸਬੰਧੀ ਪ੍ਰਸਮਾਨ ਅਤੇ ਹਲਕਾ ਵਿਧਾਇਕ ਨੂੰ ਵੀ ਜਾਣੂ ਕਰਾਇਆ ਗਿਆ ਹੈ , ਮਗਰ ਇਸ ਦੇ ਬਾਵਜੂਦ ਵੀ ਇਸ ਕਮੀ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਜਿਮੀਦਾਰਾ / ਪਸ਼ੂ ਪਾਲਕਾਂ ਅਤੇ ਡੇਅਰੀ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਪਸ਼ੂਆਂ ਦੀਆਂ ਬੀਮਾਰੀਆਂ ਦਾ ਇਲਾਜ਼ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸ ਲਈ ਪਸ਼ੂਆਂ ਦੇ ਹਸਪਤਾਲਾ ਅਤੇ ਡਿਸਪੈਂਸਰੀਆ ਵਿੱਚ ਯੋਗ ਡਾਕਟਰਾ ਅਤੇ ਹੋਰ ਅਮਲੇ ਦੀ ਘਾਟ ਨੂੰ ਪੂਰਾ ਕੀਤਾ ਜਾਵੇ।ਇਸ ਦੇ ਨਾਲ ਹੀ ਉਹਨਾਂ ਵਲੋਂ ਇਲਾਕੇ ਅੰਦਰ ਵੱਧਦੇ ਪ੍ਰਦੂਸ਼ਣ ਦਾ ਮੁੱਦੇ ਤੇ ਬੋਲਦਿਆਂ ਆਖਿਆ ਕਿ ਸਨਅਤੀ ਪ੍ਰਦੂਸ਼ਨ ਕਾਰਨ ਸਨਅਤੀ ਖੇਤਰ ਦੇ ਪਿੰਡਾਂ ਵਿੱਚ ਹਵਾਂ ਅਤੇ ਪਾਣੀ ਤੇਜੀ ਨਾਲ ਪਲੀਤ ਹੋ ਰਹੇ ਹਨ ਸਿੱਟੇ ਵਜੋਂ ਪਿੰਡ ਟੌਸਾ ਅਤੇ ਨਾਲ ਲੱਗਦੇ ਦਰਜਨ ਤੋਂ ਵੱਧ ਪਿੰਡਾਂ ਵਿੱਚ ਖਤਰਨਾਕ ਬੀਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ ਅਤੇ ਲੋਕ ਅੱਜ ਵੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ । ਉਹਨਾਂ ਇਹ ਵੀ ਮੰਗ ਕੀਤੀ ਹਾਂ ਕਿ ਸਨਅਤੀ ਖੇਤਰ ਵਿੱਚ ਫੈਲ ਰਹੇ ਜ਼ਹਿਰੀਲੇ ਪ੍ਰਦੂਸ਼ਣ ਨੂੰ ਰੋਕਣ ਲਈ ਠੋਸ ਪ੍ਰਬੰਧ ਕੀਤੇ ਜਾਣ ।ਅਖੀਰ ਵਿੱਚ ਉਹਨਾਂ ਆਖਿਆ ਕਿ ਇਲਾਕੇ ਦੀ ਨੁਮਾਇੰਦਗੀ ਕਰਨ ਵਾਲੀ ਵਿਧਾਇਕਾ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀ ਲੈ ਰਹੀ ਹੈ ਉਹਨਾਂ ਵਲੋਂ ਕਈ ਵਾਰ ਰਾਬਤਾ ਕਾਇਮ ਕਰਕੇ ਸਮੱਸਿਆ ਵੀ ਦੱਸੀ ਜਿਸ ਨੂੰ ਅਣਦੇਖਾ ਹੀ ਕੀਤਾ ਗਿਆ ਹੈ ਜਿਸ ਕਾਰਨ ਉਹ ਹੁਣ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੀ ਗੁਹਾਰ ਵਿਧਾਇਕਾ ਪਾਸ ਨਹੀਂ ਲਾਉਣਗੇ।ਉਹਨਾ ਡਿਪਟੀ ਕਮਿਸ਼ਨਰ ਸਭਸ ਨਗਰ ਨੂੰ ਉਪ ਮੰਡਲ ਮੈਜਿਸਟ੍ਰੇਟ ਬਲਾਚੌਰ ਰਾਹੀਂ ਮੰਗ ਪੱਤਰ ਵੀ ਭੇਜਿਆ ਗਿਆ । ਇਸ ਮੌਕੇ ਨਿਰਮਲ ਸਿੰਘ ਔਜਲਾ , ਮੋਹਨ ਲਾਲ ਹਰਵਿੰਦਰ ਸਿੰਘ ਚਾਹਲ , ਧਰਮ ਪਾਲ , ਪ੍ਰਤਾਪ ਸਿੰਘ , ਹਰਮੇਸ਼ ਕੁਮਾਰ , ਅਮਰੀਕ ਸਿੰਘ , ਪ੍ਰੇਮ ਸਿੰਘ , ਕੁਲਵਿੰਦਰ ਸਿੰਘ , ਅਵਤਾਰ ਸਿੰਘ , ਦੀਵਾਨ ਚੰਦ , ਮੋਹਣ ਸਿੰਘ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ ।