Skip to content
ਜਲੰਧਰ( ਵਿੱਕੀ ਸੂਰੀ ):- ਜਲੰਧਰ ਦੇ ਵੈਸਟ ਹਲਕੇ ਵਿੱਚ ਸ਼੍ਰੀ ਭਗਵਾਨ ਵਾਲਮੀਕੀ ਸਮਿਤੀ ਬਸਤੀ ਗੁਜਾ ਜਲੰਧਰ ਵੱਲੋਂ ਅੱਜ ਸਾਬਕਾ ਕੌਸਲਰ ਮਨਜੀਤ ਸਿੰਘ ਟੀਟੂ ਨੂੰ ਵਿਸ਼ਾਲ ਭਗਵਾਨ ਵਾਲਮੀਕੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਸਦਾ ਪੱਤਰ ਦਿੱਤਾ ਗਿਆ | ਇਸ ਵਾਰ 15 ਅਕਤੂਬਰ ਨੂੰ ਬੜੀ ਧੂਮ-ਧਾਮ ਨਾਲ ਵਿਸ਼ਾਲ ਭਗਵਾਨ ਵਾਲਮੀਕੀ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ |ਜਿਸ ਸਬੰਧੀ ਸਮਿਤੀ ਦੇ ਆਗੂਆ ਵੱਲੋਂ ਨਗਰ ਵਿਚ ਸੱਦਾ ਪੱਤਰ ਵੰਡੇ ਗਏ ਅਤੇ ਸੰਗਤਾਂ ਨੂੰ ਪਰਿਵਾਰ ਸਹਿਤ ਸ਼ਾਮਲ ਹੋਣ ਦੀ ਅਪੀਲ ਕੀਤੀ।
ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਵੱਲੋਂ ਰਚੀ ਗਈ ‘ਰਾਮਾਇਣ’ ਸਾਡਾ ਸਰਮਾਇਆ ਹੈ ਅਤੇ ਗਿਆਨ ਦਾ ਵੱਡਾ ਸਰੋਤ ਹੈ, ਜਿਸ ਰਾਹੀਂ ਹਮੇਸ਼ਾ ਸੇਧ ਮਿਲਦੀ ਰਹੇਗੀ। ਉਨ੍ਹਾਂ ਲੋਕਾਂ ਨੂੰ ਮਹਾਰਿਸ਼ੀ ਵਾਲਮੀਕਿ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਦਾ ਸੱਦਾ ਦਿੱਤਾ। ਇਸ ਮੌਕੇ ਤੇ ਅਜੇ ਸਿੰਘ, ਪੱਪੂ ਸ਼ਰਮਾ,ਲਾਡੀ ਰੋਹਿਤ ਥਾਪਰ, ਸ਼ਿਵ ਕੁਮਾਰ ਥਾਪਰ ਹਾਜਰ ਸਨ
Post Views: 2,165
Related