ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੋਲਤ ਅੱਜ ਅਸੀਂ ਅਜਾਦੀ ਦਾ ਨਿੱਘ ਮਾਣ ਰਹੇ ਹਾਂ: ਪ੍ਰੋ ਚਰਨ ਸਿੰਘ

    ਸੁਲਤਾਨਪੁਰ ਲੋਧੀ (ਵਿੱਕੀ ਸੂਰੀ) : ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਮਾਣ ਰਹੇ ਹਾਂ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਸੁਲਤਾਨਪੁਰ ਲੋਧੀ ਦੇ ਸਰਪ੍ਰਸਤ ਪ੍ਰੋਫ਼ੈਸਰ ਚਰਨ ਸਿੰਘ ਨੇ ਸ਼ਹੀਦ ਊਧਮ ਸਿੰਘਾ ੇਚੌਕ ਵਿਖੇ ਸ਼ਹੀਦ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਖ਼ੇ। ਉਹਨਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਜਿਹੜੀਆਂ ਕੌਮਾਂ ਆਪਣਾ ਇਹ ਸਰਮਾਇਆ ਨਹੀਂ ਸੰਭਾਲ ਕੇ ਰੱਖਦੀਆਂ, ਉਹ ਤਬਾਹ ਹੋ ਜਾਂਦੀਆਂ ਹਨ। ਇਸ ਮੌਕੇ ਪ੍ਰੋ.ਚਰਨ ਸਿੰਘ ਤੋਂ ਇਲਾਵਾ ਟਕਸਾਲੀ ਆਗੂ ਸੰਤੋਖ ਸਿੰਘ ਭਾਗੋ ਅਰਾਈਆਂ, ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਸਾਬਕਾ ਚੇਅਰਮੈਨ ਐਡਵੋਕੇਟ ਜਸਪਾਲ ਸਿੰਘ ਧੰਜੂ, ਮੀਤ ਪ੍ਰਧਾਨ ਟਰੱਸਟ ਤਜਿੰਦਰ ਸਿੰਘ ਧੰਜੂ, ਐਡਵੋਕੇਟ ਸਤਨਾਮ ਸਿੰਘ ਮੋਮੀ ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ, ਐਡਵੋਕੇਟ ਕੇਹਰ ਸਿੰਘ, ਐਡਵੋਕੇਟ ਕੁਲਬੀਰ ਸਿੰਘ, ਐਡਵੋਕੇਟ ਮੋਹਣ ਸਿੰਘ ਨੰਢਾ, ਐਡਵੋਕੇਟ ਵਿਕਰਮਜੀਤ ਸਿੰਘ ਚੰਦੀ, ਐਡਵੋਕੇਟ ਪਰਮਿੰਦਰ ਸਿੰਘ ਨੰਢਾ, ਐਂਡਵੋਕੇਟ ਜਰਨੈਲ ਸਿੰਘ ਸੰਧਾ, ਕੁਲਵਿੰਦਰ ਕੰਵਲ, ਡਾ.ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਪ੍ਰਿੰਸੀਪਲ ਮਧੂ ਗੋਸਵਾਮੀ, ਮੁਖਤਾਰ ਸਿੰਘ ਚੰਦੀ, ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਜੱਗਾ ਸਿੰਘ ਸਾਬਕਾ ਸਰਪੰਚ ਆਦਿ ਵੀ ਹਾਜਰ ਸਨ।
    ਇਸ ਮੌਕੇ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਦੇ ਬੱਚਿਆਂ ਅਤੇ ਪ੍ਰਸਿੱਧ ਗੀਤਕਾਰ ਬਲਵੀਰ ਸ਼ੇਰਪੁਰੀ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਗੀਤ ਪੇਸ਼ ਕੀਤੇ।

    ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਸ਼ਹੀਦ ਨੂੰ ਦਿੱਤੀ ਸ਼ਰਧਾਂਜਲੀ

    ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਨੇ ਸਾਥੀਆਂ ਸਮੇਤ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਹਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਇੱਕ ਮਹਾਨ ਆਤਮਾ ਸਨ ਜਿਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਸਾਨੂੰ ਆਪਣੇ ਜੀਵਨ ਨੂੰ ਸਫ਼ਲ ਕਰਨਾ ਚਾਹੀਦਾ ਹੈ।
    ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਆਗੂ ਨਰਿੰਦਰ ਸਿੰਘ ਖਿੰਡਾ, ਚੇਅਰਮੈਨ ਇੰਪਰੂਵਮੈਂਟ ਪ੍ਰਦੀਪ ਪਾਲ ਥਿੰਦ, ਪਰਵਿੰਦਰ ਸਿੰਘ ਸੋਨੂੰ ਪ੍ਰਧਾਨ, ਗੁਰਚਰਨ ਸਿੰਘ ਬਿੱਟੂ ਜੈਨਪੁਰ, ਮਨਜੀਤ ਸਿੰਘ ਜੈਨਪੁਰ, ਸ਼ਹਿਰੀ ਪ੍ਰਧਾਨ ਆਕਾਸ਼ਦੀਪ ਸਿੰਘ, ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤ ਪੁਰ, ਜਤਿੰਦਰਜੀਤ ਸਿੰਘ ਕੈਸ਼ੀਅਰ, ਬਲਦੇਵ ਸਿੰਘ ਮੰਗਾ, ਜਸਵੰਤ ਸਿੰਘ ਸੰਧੂ ਆਹਲੀ, ਸਰਪੰਚ ਗੁਰਵਿੰਦਰ ਕੌਰ ਮੁਕਟ ਰਾਮ ਵਾਲਾ, ਸਰਪੰਚ ਜਸਪਾਲ ਸਿੰਘ ਪ੍ਰਧਾਨ ਸਰਪੰਚ ਯੂਨੀਅਨ, ਸਰਪੰਚ ਲਾਭ ਸਿੰਘ ਧੰਜੂ, ਸਰਪੰਚ ਸਰਬਜੀਤ ਸਿੰਘ, ਸਰਪੰਚ ਕੁਲਦੀਪ ਸਿੰਘ ਢਿੱਲੋਂ, ਸਰਪੰਚ ਮਨਦੀਪ ਸਿੰਘ, ਸਰਪੰਚ ਗੁਰਦੀਪ ਸਿੰਘ, ਸਰਪੰਚ ਕੁਲਵਿੰਦਰ ਸਿੰਘ ਸੱਧੂਵਾਲ, ਨੰਬਰਦਾਰ ਜੋਗਿੰਦਰ ਸਿੰਘ ਸ਼ਾਹ ਵਾਲਾ, ਸੁਖਜਿੰਦਰ ਸਿੰਘ ਗੋਲਡੀ, ਡਾਕਟਰ ਜਸਬੀਰ ਸਿੰਘ ਭੌਰ, ਸੁਰਿੰਦਰ ਅਰੋੜਾ, ਜਸਕੰਵਲ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਸੋਢੀ, ਜੱਗੀ ਜੈਨਪੁਰ, ਪ੍ਰਭਪਾਲ ਸਿੰਘ, ਕੁਲਦੀਪ ਸਿੰਘ ਸੂਜੋਕਾਲੀਆ, ਬੱਬੂ ਪੰਡੋਰੀ, ਕੁਲਵੰਤ ਸਿੰਘ ਮਸੀਤਾਂ, ਕਮਲਪ੍ਰੀਤ ਸੋਨੀ, ਕੁਲਵੰਤ ਸਿੰਘ, ਬਲਕਾਰ ਸਿੰਘ ਪੱਪੂ, ਜਸਵੰਤ ਸਿੰਘ ਮੱਲੀ, ਬਲਜਿੰਦਰ ਸਿੰਘ, ਰਛਪਾਲ ਸਿੰਘ ਬਿੱਟੂ ਵੀ ਹਾਜਰ ਸਨ।

    ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ

    ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਕੈਪਟਨ ਹਰਮਿੰਦਰ ਸਿੰਘ ਨੇ ਸਾਥੀਆਂ ਸਮੇਤ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਉਨਾਂ ਸ਼ਹੀਦ ਨੂੰ ਸਲਾਮ ਕਰਦੇ ਹੋਏ ਉਸ ਦੇ ਹੱਕ ਵਿੱਚ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਆਬਜ਼ਰਵਰ ਸੁਰਜੀਤ ਸਿੰਘ ਢਿੱਲੋਂ ਅਤੇ ਕੁਲਦੀਪ ਸਿੰਘ ਬੂਲੇ, ਸੀਨੀਅਰ ਯੂਥ ਅਕਾਲੀ ਆਗੂ ਅਮਰਜੀਤ ਸਿੰਘ ਖਿੰਡਾ ਲੋਧੀਵਾਲ, ਸਾਬਕਾ ਸਰਪੰਚ ਕਾਰਜ ਸਿੰਘ ਤਕੀਆ, ਸਾਬਕਾ ਉਪ ਚੇਅਰਮੈਨ ਗੁਰਜੰਟ ਸਿੰਘ ਸੰਧੂ, ਸਤਵੈਲ ਸਿੰਘ ਆਰ ਸੀ ਐਫ, ਸਾਬਕਾ ਸਰਪੰਚ ਹਰੀ ਸਿੰਘ ਵਾਟਾਂ ਵਾਲੀ, ਸੇਵਾਮੁਕਤ ਸਕੱਤਰ ਐਸਜੀਪੀਸੀ ਮਹਿੰਦਰ ਸਿੰਘ ਆਹਲੀ, ਜਥੇਦਾਰ ਗੁਰਚਰਨ ਸਿੰਘ, ਹਰਜਿੰਦਰ ਸਿੰਘ ਚੱਕ ਕੋਟਲਾ, ਪ੍ਰਤਾਪ ਸਿੰਘ ਆਦਿ ਵੀ ਹਾਜਰ ਸਨ।

    ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਨੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਹਨਾਂ ਦੇ ਨਾਲ ਇੰਜ਼: ਸਵਰਨ ਸਿੰਘ ਮੈਂਬਰ ਪੀ ਏ ਸੀ ਅਕਾਲੀ ਦਲ, ਜਥੇਦਾਰ ਹਰਜਿੰਦਰ ਸਿੰਘ ਲਾਡੀ, ਸਾਬਕਾ ਚੇਅਰਮੈਨ ਰਜਿੰਦਰ ਸਿੰਘ ਨਸੀਰੇਵਾਲ, ਵਿਜੇਪਾਲ ਸਿੰਘ ਫੱਤੂਵਾਲ, ਸੁੱਖਚੈਨ ਸਿੰਘ ਮਨਿਆਲਾ, ਅਵਤਾਰ ਸਿੰਘ ਮੀਰੇ, ਜਥੇਦਾਰ ਗੁਰਦਿਆਲ ਸਿੰਘ ਬੁਹ, ਇੰਦਰ ਸਿੰਘ ਲਾਟੀਆਂ ਵਾਲ, ਬਲਦੇਵ ਸਿੰਘ ਖਾਲਸਾ, ਕਮਲਜੀਤ ਸਿੰਘ ਹੈਬਤਪੁਰ, ਲਖਵਿੰਦਰ ਸਿੰਘ ਕੌੜਾ, ਨੰਬਰਦਾਰ ਭਗਵਾਨ ਸਿੰਘ ਮੇਰੀਪੁਰ, ਅਮਰੀਕ ਸਿੰਘ, ਸੇਵਾ ਮੁਕਤ ਪ੍ਰਿੰਸੀਪਲ ਮੋਹਨ ਸਿੰਘ ਖਿੰਡਾ, ਬੀਬੀ ਬਲਜੀਤ ਕੌਰ ਆਦਿ ਵੀ ਹਾਜ਼ਰ ਸਨ।

    ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ

    ਸੁਲਤਾਨਪੁਰ ਲੋਧੀ ਤੋਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਮਾਣ ਹੈ ਜਿਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦੇਸ਼ ਦੀ ਖਾਤਰ ਹੱਸਦੇ ਹੋਏ ਆਪਣੀ ਕੁਰਬਾਨੀ ਦੇ ਦਿੱਤੀ। ਇਸ ਮੌਕੇ ਉਹਨਾਂ ਦੇ ਨਾਲ ਕਿਰਪਾਲ ਸਿੰਘ ਦੁਬਈ, ਬਲਾਕ ਕਾਂਗਰਸ ਦੇ ਪ੍ਰਧਾਨ ਮੁਖਤਾਰ ਸਿੰਘ ਭਗਤਪੁਰ, ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ, ਸਾਬਕਾ ਜਿਲਾ ਪ੍ਰਧਾਨ ਰਮੇਸ਼ ਡਡਵਿੰਡੀ, ਠੇਕੇਦਾਰ ਹਰਨੇਕ ਸਿੰਘ ਵਿਰਦੀ, ਅਮਰ ਸਿੰਘ ਮੰਡ, ਬਲਕਾਰ ਸਿੰਘ ਹਰਨਾਮਪੁਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਸਰਪੰਚ ਸ਼ਿੰਦਰ ਸਿੰਘ, ਸਰਪੰਚ ਮਹਿੰਦਰ ਪਾਲ ਸਿੰਘ ਸੋਹੀ, ਸਰਪੰਚ ਕੁਲਦੀਪ ਸਿੰਘ, ਸਰਪੰਚ ਲਾਡੀ ਅਲੂਵਾਲ, ਸਾਬਕਾ ਸਰਪੰਚ ਰਮੇਸ਼ ਚੰਦਰ ਡੱਲਾ, ਸੋਮਨਾਥ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ ਬੰਬ, ਸ਼ਿੰਦਾ ਦੰਦੂਪੁਰ, ਪੀਏ ਬਲਜਿੰਦਰ ਸਿੰਘ ਵੀ ਹਾਜਰ ਸਨ।

    ਵਿਧਾਇਕ ਰਾਣ ਸ ਮਦਦ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ

    ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਸਮਰਥਕਾਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਵਿੱਚ ਚੇਅਰਮੈਨ ਪੰਚਾਇਤ ਸੰਮਤੀ ਰਜਿੰਦਰ ਸਿੰਘ ਤਕੀਆ, ਚੈਅਰਮੈਨ ਪੀਏਡੀਬੀ ਹਰਚਰਨ ਸਿੰਘ ਬੱਗਾ, ਸਾਬਕਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਤੇਜਵੰਤ ਸਿੰਘ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਚੰਦੀ, ਰਵਿੰਦਰ ਸਿੰਘ ਰਵੀ ਪਿਥੋਰਾਹਲ, ਹਰਜਿੰਦਰ ਸਿੰਘ ਕੰਡਾ, ਸਾਬਕਾ ਸ਼ਹਿਰੀ ਪ੍ਰਧਾਨ ਸੰਜੀਵ ਮਰਵਾਹਾ, ਰਣਜੀਤ ਸਿੰਘ ਰਾਣਾ, ਸਾਬਕਾ ਸੰਮਤੀ ਮੈਂਬਰ ਅਤਰ ਸਿੰਘ, ਦਰਬਾਰਾ ਸਿੰਘ, ਅਜੀਤ ਸਿੰਘ ਭੌਰ, ਵਾਸੂ ਕਨੋਜੀਆ ਆਦਿ ਵੀ ਹਾਜਰ ਸਨ।

    ਸ਼੍ਰੋਮਣੀ ਅਕਾਲੀ ਦਲ (ਅ) ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਮੁਖਤਾਰ ਸਿੰਘ ਡਡਵਿੰਡੀ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਹਨਾਂ ਦੇ ਨਾਲ ਸੁਖਵਿੰਦਰ ਸਿੰਘ ਸੋਨੂੰ, ਪਰਮਿੰਦਰ ਸਿੰਘ, ਸੰਤੋਖ ਸਿੰਘ, ਬੱਬਨਪ੍ਰੀਤ ਸਿੰਘ, ਲਵਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।

    ਕ੍ਰਾਂਤੀਕਾਰੀ ਬਸਪਾ ਅੰਬੇਡਕਰ ਵਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

    ਕ੍ਰਾਂਤੀਕਾਰੀ ਅੰਬੇਡਕਰ ਦੇ ਕੌਮੀ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਨਸੀਰੇਵਾਲ, ਅਮਰੀਕ ਸਿੰਘ ਯੂਥ ਆਗੂ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ, ਕਰਨੈਲ ਸਿੰਘ, ਬੂਟਾ ਸਿੰਘ, ਮੁਖਤਿਆਰ ਸਿੰਘ ਆਦਿ ਵੀ ਹਾਜਰ ਸਨ।

    ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ

    ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਤਹਿਸੀਲ ਸੁਲਤਾਨਪੁਰ ਲੋਧੀ ਵੱਲੋਂ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਉਹਨਾਂ ਦੇ ਨਾਲ ਮੁਖਤਿਆਰ ਸਿੰਘ, ਅਮਰੀਕ ਸਿੰਘ ਮਸੀਤਾਂ, ਦਲਬੀਰ ਚੰਦ ਮਸੀਤਾਂ, ਰੰਗਾ ਰਾਜਾ, ਕਰਤਾਰ ਸਿੰਘ, ਪਰਮਜੀਤ ਸਿੰਘ, ਰਾਜਬੀਰ ਸਿੰਘ ਤਲਵੰਡੀ, ਚਰਨਜੀਤ ਸਿੰਘ, ਹਰਜੀਤ ਸਿੰਘ, ਗੁਰਵੀਰ ਪ੍ਰਤਾਪ ਸਿੰਘ ਮਸੀਤਾਂ ਵੀ ਹਾਜ਼ਰ ਸਨ।

    ਲਾਇਨਜ਼ ਕਲੱਬਾਂ ਨੇ ਸਾਂਝੇ ਤੌਰ ਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

    ਲਾਈਨਜ ਇੰਟਰਨੈਸ਼ਨਲ 321 – ਡੀ ਦੀਆਂ ਸਥਾਨਕ ਸਮੂਹ ਲਾਈਨਜ਼ ਕਲੱਬਾਂ ਨੇ ਸਾਂਝੇ ਤੌਰ ਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਹਨਾਂ ਦੇ ਨਾਲ ਜੋਨ ਚੇਅਰਮੈਨ ਸੱਤਪਾਲ ਸਿੰਘ ਹੈਪੀ, ਅੰਮ੍ਰਿਤਪਾਲ ਸਿੰਘ ਧੰਜੂ ਤੇ ਜਸਪਾਲ ਸਿੰਘ, ਨਰਿੰਦਰ ਸਿੰਘ ਢਿੱਲੋਂ ਬਲਜਿੰਦਰ ਸਿੰਘ ਡੌਲਾ, ਬਲਜਿੰਦਰ ਸਿੰਘ ਨੰਢਾ, ਜਰਨੈਲ ਸਿੰਘ ਗਾਜੀਪੁਰ, ਹਰਭਜਨ ਸਿੰਘ ਲੋਧੀਵਾਲ, ਮਾਸਟਰ ਬਖਸ਼ੀ ਸਿੰਘ, ਨਿਰਮਲ ਸਿੰਘ ਮਨਿਆਲਾ, ਮਨਜਿੰਦਰ ਸਿੰਘ ਜਿੰਦ, ਮਾਸਟਰ ਅਸ਼ੋਕ ਕੁਮਾਰ ਵੀ ਹਾਜਰ ਸਨ।

    ਸੁਲਤਾਨਪੁਰ ਫ਼ੋਟੋਗ੍ਰਾਫਰ ਕਲੱਬ ਵਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

    ਸੁਲਤਾਨਪੁਰ ਫ਼ੋਟੋਗ੍ਰਾਫਰ ਕਲੱਬ ਵਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਹਰਬੰਸ ਸਿੰਘ ਸੰਘਰ, ਕੁਲਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸੰਦੀਪ ਸਿੰਘ ਸਨੀ, ਜਤਿੰਦਰਪਾਲ ਸਿੰਘ, ਅਜਮੇਰ ਸਿੰਘ ਨਾਹਰ, ਵਿੱਕੀ, ਸਤਨਾਮ ਸਿੰਘ, ਰਿੰਕੂ ਚੌਹਾਨ, ਤਰਸੇਮ ਸਿੰਘ ਥਿੰਦ ਕੈਸ਼ੀਅਰ ਆਦਿ ਵੀ ਸ਼ਾਮਲ ਸਨ।

    ਭਾਜਪਾ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

    ਭਾਰਤੀ ਜਨਤਾ ਪਾਰਟੀ ਵੱਲੋਂ ਜਿਲ੍ਹਾ ਮੀਤ ਪ੍ਰਧਾਨ ਰਾਕੇਸ਼ ਕੁਮਾਰ ਨੀਟੂ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਉਹਨਾਂ ਦੇ ਨਾਲ ਮੰਡਲ ਪ੍ਰਧਾਨ ਰਾਕੇਸ਼ ਪੁਰੀ, ਜਨਰਲ ਸਕੱਤਰ ਚਤਰ ਸਿੰਘ ਜੋਸਨ, ਪ੍ਰਧਾਨ ਅਸ਼ੋਕ ਕਨੌਜੀਆ, ਮੁਕੇਸ਼ ਧੀਰ, ਮਿੰਟੂੰ ਜੈਨ, ਅਸੀਸ ਅਰੋੜਾ ਆਦਿ ਵੀ ਹਾਜਰ ਸਨ।

    ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਵੀ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਐਡਵੋਕੇਟ ਰਜਿੰਦਰ ਸਿੰਘ ਰਾਣਾ, ਕਾਮਰੇਡ ਰਛਪਾਲ ਸਿੰਘ, ਮਾਸਟਰ ਚਰਨ ਸਿੰਘ ਹੈਬਤਪੁਰ, ਮਦਨ ਲਾਲ ਕੰਡਾ, ਕਾਮਰੇਡ ਗੁਰਚਰਨ ਦਾਸ, ਅਜੀਤ ਸਿੰਘ ਔਜਲਾ,ਮਕੰਦ ਸਿੰਘ, ਸੁਰਜੀਤ ਸਿੰਘ ਟਿੱਬਾ, ਅਮਰਜੀਤ ਸਿੰਘ ਟਿੱਬਾ, ਜੱਗਾ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਟੀਟਾ, ਸੁਖਵਿੰਦਰ ਸਿੰਘ ਮਾਹਲ, ਨੰਬਰਦਾਰ ਮਹਿੰਦਰ ਸਿੰਘ ਮੋਖ਼ੇ ਆਦਿ ਵੀ ਹਾਜਰ ਸਨ।

     

    ਕੈਪਸ਼ਨ- ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਦੇ ਸਰਪ੍ਰਸਤ ਪ੍ਰੋਫ਼ੇਸਰ ਚਰਨ ਸਿੰਘ, ਨਾਲ ਐਡਵੋਕੇਟ ਰਜਿੰਦਰ ਸਿੰਘ ਰਾਣਾ ਤੇ ਹੋਰ।

    2. ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਦੇ ਬੱਚੇ ਸ਼ਹੀਦ ਉਧਮ ਸਿੰਘ ਦੇ ਜੀਵਨ ਸੰਬੰਧੀ ਗੀਤ ਪੇਸ਼ ਕਰਦੇ ਹੋਏ।

    3. ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਨਾਲ ਡਾ.ਬਲਜੀਤ ਕੌਰ ਸਾਬਕਾ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਹੋਰ।

    4. ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮੌਕੇ ਕੈਪਟਨ ਹਰਮਿੰਦਰ ਸਿੰਘ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸਾਥੀਆਂ ਸਮੇਤ।
    5 . ਸੁਲਤਾਨਪੁਰ ਫੋਟੋਗ੍ਰਾਫਰ ਕਲੱਬ ਦੇ ਮੈਂਬਰਾਨ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ।

    6. ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੇ ਕੌਮੀ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ ਤੇ ਹੋਰ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ।
    7. ਲਾਇਨਜ ਕਲੱਬਾਂ ਦੇ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ।

    8. ਸ਼ਹੀਦ ਊਧਮ ਸਿੰਘ ਨੂੰ ਸ਼ਰਦਾ ਤੇ ਫੁੱਲ ਭੇਟ ਕਰਦੇ ਹੋਏ ਪ੍ਰਧਾਨ ਡਾਕਟਰ ਸਵਰਨ ਸਿੰਘ ਤੇ ਹੋਰ।
    9. ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਸਾਥੀਆਂ ਸਮੇਤ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਮੋਕੇ।

    10. ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਸਾਥੀਆਂ ਸਮੇਤ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਮੌਕੇ।

    11. ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਉਹਨਾਂ ਦੇ ਸਮਰਥਕ।

    12. ਸ਼ਹੀਦ ਊਧਮ ਸਿੰਘ ਨੂੰ ਸ਼ਰਦਾ ਤੇ ਫੁੱਲ ਭੇਂਟ ਕਰਦੇ ਹੋਏ ਦਿਲਬਾਗ ਸਿੰਘ ਗਿੱਲ, ਜਥੇਦਾਰ ਦਰਬਾਰਾ ਸਿੰਘ ਵਿਰਦੀ, ਐਡਵੋਕੇਟ ਰਜਿੰਦਰ ਸਿੰਘ ਰਾਣਾ ਤੇ ਹੋਰ।

    13. ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਡਾਕਟਰ ਬਲਜੀਤ ਕੌਰ, ਸਰਪੰਚ ਗੁਰਵਿੰਦਰ ਕੌਰ ਤੇ ਹੋਰ।

    14. ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਕੇਸ਼ ਕੁਮਾਰ ਨੀਟੂ ਸਾਥੀਆਂ ਸਮੇਤ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋ