ਜਲੰਧਰ,(ਗਣੇਸ਼ ਭਗਤ) : ਪੰਜਾਬ ਦੇ ਚੌਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ 034 ਜਲੰਧਰ ਪੱਛਮੀ ਦੇ ਆਰ. ਓ. ਰਣਦੀਪ ਸਿੰਘ ਗਿੱਲ ਅਤੇ ਸਹਾਇਕ ਈ. ਆਰ. ਓ. ਡਾ. ਦਿਨੇਸ਼ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01.01.2022 ਦੇ ਅਧਾਰ ’ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸੱਮਰੀ ਰਿਵੀਜ਼ਨ ਦਾ ਅੰਤਿਮ ਪ੍ਰਕਾਸ਼ਨ ਵਿਧਾਨ ਸਭਾ 034 ਜਲੰਧਰ ਪੱਛਮੀ ਦੇ ਕੁੱਲ 180 ਬੂਥਾਂ ’ਤੇ ਵੱਖ-ਵੱਖ ਬੂਥ ਲੈਵਲ ਅਫ਼ਸਰਾਂ ਵੱਲੋਂ ਵੋਟਰ ਸੂਚੀਆਂ ਦਾ ਪ੍ਰਕਾਸ਼ਨ ਕੀਤਾ ਗਿਆ।
ਸਹਾਇਕ ਈ. ਆਰ. ਓ. ਡਾ. ਦਿਨੇਸ਼ ਕੁਮਾਰ ਨੇ ਦੱਸਿਆ ਚੌਣ ਕਮਿਸ਼ਨ ਪੰਜਾਬ ਵੱਲੋਂ ਜੋ ਅੰਤਿਮ ਵੋਟਰ ਸੂਚੀ ਦਾ ਪ੍ਰਕਾਸ਼ਨ ਕੀਤਾ ਗਿਆ, ਦੇ ਕੋਈ ਵੀ ਵੋਟਰ ਵੋਟ ਬਣਾਉਣ ਤੋਂ ਰਹਿ ਗਿਆ ਹੈ। ਉਹ ਆਪਣੇ ਬੂਥ ਲੈਵਲ ਅਫ਼ਸਰ ਸੰਪਰਕ ਕਰ ਸਕਦਾ ਹੈ ਜਾਂ ਆਪਣੀ ਵੋਟ ਓਨਲਾਈਨ ਵੀ ਅਪਲਾਈ ਕਰ ਸਕਦਾ ਹੈ।
ਵਿਧਾਨ ਸਭਾ 034 ਜਲੰਧਰ ਪੱਛਮੀ ਦੇ ਬੂਥ ਨੰਬਰ 33 ਅਤੇ 34 ਦੇ ਸੁਪਰਵਾਈਜ਼ਰ ਪਰਮਜੀਤ ਸਿੰਘ ਤੇ ਬੂਥ ਲੈਵਲ ਅਫ਼ਸਰ ਗਣੇਸ਼ ਭਗਤ, ਅਤੇ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਪੋਲਿੰਗ ਸਟੇਸ਼ਨ ਗੁਰਦੁਆਰਾ ਸਿੰਘ ਸਭਾ ਮਾਡਲ ਹਾਊਸ ਜੰਝ ਘਰ ਵਿਖੇ ਵੋਟਰ ਸੂਚੀ ਦਾ ਪ੍ਰਕਾਸ਼ਨ ਕੀਤਾ ਗਿਆ। ਇਸ ਮੌਕੇ ਤੇ ਬੂਥ ਨਾਲ ਸਬੰਧਤ ਵੋਟਰਾਂ ਨੇ ਆਪਣੀਆ ਵੋਟਾਂ ਬਣਨ ਤੇ ਆਪਣੀ ਤਸੱਲੀ ਪ੍ਰਗਟਾਈ।