ਨਜ਼ਦੀਕੀ ਪਿੰਡ ਪਿੱਪਲ ਮਾਜਰਾ ਦੀ ਨਵ-ਵਿਆਹੁਤਾ ਲੜਕੀ ਨੂੰ ਅਗਵਾ ਕਰ ਕੇ ਦੋ ਨੌਜਵਾਨਾਂ ਵੱਲੋਂ ਜਬਰ ਜਨਾਹ ਕੀਤਾ ਗਿਆ। ਪੀੜਤਾ ਬੀਤੀ ਰਾਤ ਸਰਕਾਰੀ ਹਸਪਤਾਲ ‘ਚ ਜ਼ੇਰੇ ਇਲਾਜ ਸੀ। ਪੁਲਿਸ ‘ਤੇ ਕਾਰਵਾਈ ਦੇਰੀ ਨਾਲ ਕਰਨ ਦੇ ਦੋਸ਼ ਵੀ ਲਗਾਏ ਗਏ ਹਨ।
ਪੀੜਤਾ ਨੇ ਦੱਸਿਆ ਕਿ ਉਹ ਬੀਤੀ ਰਾਤ ਘਰ ਦੇ ਬਾਹਰ ਸੈਰ ਕਰ ਰਹੀ ਸੀ ਕਿ ਦੋ ਨੌਜਵਾਨ ਆਏ ਤੇ ਉਸ ਦੇ ਮੂੰਹ ‘ਤੇ ਰੁਮਾਲ ਰੱਖ ਕੇ ਅਗਵਾ ਕਰ ਕੇ ਕਿਤੇ ਸੁੰਨਸਾਨ ਥਾਂ ਲੈ ਗਏ ਤੇ ਉਸ ਨਾਲ ਜਬਰ ਜਨਾਹ ਕੀਤਾ। ਇਸ ਉਪਰੰਤ ਉਹ ਪੀੜਤਾ ਨੂੰ ਦੇਰ ਰਾਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਕਹਿੰਦੇ ਰਹੇ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਸੰਬੰਧੀ ਦੱਸਿਆ ਤਾਂ ਜਾਨੋਂ ਮਾਰਨ ਦੇਣਗੇ। ਪੀੜਤਾ ਨੇ ਦੱਸਿਆ ਕਿ ਉਹ ਦੋਵੇਂ ਲੜਕੇ ਉਸ ਨੂੰ ਦੇਰ ਰਾਤ ਪਿੰਡ ਦੀ ਗਰਾਊਂਡ ‘ਚ ਛੱਡ ਗਏ। ਉਧਰ ਪੀੜਤਾਂ ਦੇ ਘਰਦਿਆਂ ਨੇ ਉਸ ਦੇ ਗੁੰਮ ਹੋਣ ਦੀ ਰਿਪੋਰਟ ਚਮਕੌਰ ਸਾਹਿਬ ਥਾਣੇ ‘ਚ ਲਿਖਵਾ ਦਿੱਤੀ ਸੀ।