ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ ਵਿਚ ਇਕ ਟਵੀਟ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ। ਵਿਰਾਟ ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ਨਾਲ ਉਨ੍ਹਾਂ ਨੇ ਲਿਖਿਆ ਹੈ, ”ਅਸੀਂ ਹੁਣ ਤਿੰਨ ਹੋਵਾਂਗੇ। ਆਉਣ ਵਾਲਾ ਹੈ ਜਨਵਰੀ 2021 ‘ਚ।” ਵਿਰਾਟ ਦੇ ਇਸ ਟਵੀਟ ਤੋਂ ਸਾਫ਼ ਹੋ ਗਿਆ ਹੈ ਕਿ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਜਲਦੀ ਹੀ ਇੱਕ ਨਵਾਂ ਮਹਿਮਾਨ ਆਉਣ ਵਾਲਾ ਹੈ। ਕੋਹਲੀ ਨੇ ਇਸ ਦੀ ਤਰੀਕ ਵੀ ਦੱਸ ਦਿੱਤੀ ਹੈ। ਇਸ ਤਰੀਕ ਮੁਤਾਬਕ ਜਨਵਰੀ ‘ਚ ਇਸ ਸੈਲੀਬ੍ਰਿਟੀ ਜੋੜੀ ਦੇ ਘਰ ਨਵਾਂ ਮਹਿਮਾਨ ਆਵੇਗਾ।

     

    View this post on Instagram

     

    And then, we were three! Arriving Jan 2021 ❤️🙏

    A post shared by Virat Kohli (@virat.kohli) on Aug 26, 2020 at 10:32pm PDT