ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ‘ਤੇ ਇਕ ਮਜ਼ੇਦਾਰ ਸਟੋਰੀ ਸ਼ੇਅਰ ਕੀਤੀ ਹੈ। ਇਸ ਸਟੋਰੀ ਵਿਚ ਉਨ੍ਹਾਂ ਨੇ ਵਰਲਡ ਕੱਪ ਮੈਚਾਂ ਦੇ ਟਿਕਟ ਮੰਗਣ ਵਾਲੇ ਦੋਸਤਾਂ ਦੇ ਨਾਂ ਖਾਸ ਸੰਦੇਸ਼ ਦਿੱਤਾ। ਉਨ੍ਹਾਂ ਨੇ ਆਪਣੇ ਅਜਿਹੇ ਦੋਸਤਾਂ ਨੂੰ ਘਰ ‘ਤੇ ਰਹਿ ਕੇ ਹੀ ਮੈਚ ਦਾ ਮਜ਼ਾ ਲੈਣ ਦੀ ਸਲਾਹ ਦਿੱਤੀ ਹੈ। ਵਿਰਾਟ ਦੀ ਇਸ ਸਟੋਰੀ ਦੇ ਬਾਅਦ ਅਨੁਸ਼ਕਾ ਨੇ ਵੀ ਵਿਰਾਟ ਦੀ ਇੰਸਟਾ ਸਟੋਰੀ ਨੂੰ ਸ਼ੇਅਰ ਕਰਦੇ ਹੋਏ ਮਜ਼ੇਦਾਰ ਮੈਸੇਜ ਲਿਖਿਆ ਹੈ।
ਵਿਰਾਟ ਕੋਹਲੀ ਨੇ ਆਪਣੀ ਇੰਸਟਾ ਸਟੋਰੀ ਵਿਚ ਲਿਖਿਆ ਹੈ-‘ਜਿਵੇਂ-ਜਿਵੇਂ ਅਸੀਂ ਵਰਲਡ ਕੱਪ ਦੇ ਨੇੜੇ ਪਹੁੰਚ ਰਹੇ ਹਾਂ ਤਾਂ ਮੈਂ ਬਹੁਤ ਨਮਰਤਾ ਨਾਲ ਆਪਣੇ ਸਾਰੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੂਰੇ ਟੂਰਨਾਮੈਂਟ ਦੌਰਾਨ ਮੇਰੇ ਤੋਂ ਮੈਚਾਂ ਦੇ ਟਿਕਟ ਦੀ ਰਿਕਵੈਸਟ ਨਾ ਕਰਨ। ਆਪਣੇ ਘਰਾਂ ਤੋਂ ਹੀ ਇਸ ਵਰਲਡ ਕੱਪ ਨੂੰ ਇੰਜੁਆਏ ਕਰੋ। ਵਿਰਾਟ ਨੇ ਇਸ ਮੈਸੇਜ ਦੇ ਨਾਲ ਸਮਾਇਲੀ ਇਮੋਜੀ ਵੀ ਸ਼ੇਅਰ ਕੀਤੀ ਹੈ।
ਇਸ ਇੰਸਟਾ ਸਟੋਰੀ ਦੇ ਕੁਝ ਹੀ ਦੇਰ ਬਾਅਦ ਅਨੁਸ਼ਕਾ ਸ਼ਰਮਾ ਨੇ ਵਿਰਾਟ ਦੇ ਇਸ ਮੈਸੇਜ ਦਾ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਮਜ਼ੇਦਾਰ ਗੱਲ ਲਿਖੀ-ਉਨ੍ਹਾਂ ਨੇ ਲਿਖਿਆ, ‘ਤੇ ਮੈਨੂੰ ਵੀ ਕੁਝ ਜੋੜਨ ਦਿਓ। ਜੇਕਰ ਤੁਹਾਡੀ ਟਿਕਟ ਰਿਕਵੈਸਟ ਦੇ ਮੈਸੇਜ ਦਾ ਰਿਪਲਾਈ ਨਾ ਆਇਆ ਤਾਂ ਕ੍ਰਿਪਾ ਕਰਕੇ ਮੈਨੂੰ ਮਦਦ ਲਈ ਨਾ ਕਹਿਣਾ। ਫਿਲਹਾਲ ਸੋਸ਼ਲ ਮੀਡੀਆ ‘ਤੇ ਵਿਰਾਟ ਤੇ ਅਨੁਸ਼ਕਾ ਦੀ ਇਹ ਇੰਸਟਾ ਸਟੋਰੀ ਖੂਬ ਵਾਇਰਲ ਹੋ ਰਹੀ ਹੈ।
ਭਾਰਤ ਵਿਚ ਕ੍ਰਿਕਟ ਲਈ ਦੀਵਾਨਗੀ ਦੀ ਕੋਈ ਹੱਦ ਨਹੀਂ ਹੈ ਤੇ ਫਿਰ ਜਦੋਂ ਵਰਲਡ ਕੱਪ ਦੀ ਗੱਲ ਹੋਵੇ ਤੇ ਜੇਕਰ ਇਹ ਘਰੇਲੂ ਮੈਦਾਨਾਂ ‘ਤੇ ਹੋਵੇ ਤਾਂ ਫਿਰ ਇਹ ਦੀਵਾਨਗੀ ਸਿਰ ਚੜ੍ਹ ਕੇ ਬੋਲਦੀ ਹੈ। ਇਸ ਗੱਲ ਦਾ ਅੰਦਾਜ਼ਾ ਵਰਲਡ ਕੱਪ ਦੇ ਮੈਚਾਂ ਲਈ ਟਿਕਟਾਂ ਦੇ ਫਟਾਫਟ ਸੋਲਡ ਆਊਟ ਹੋਣ ਦੀਆਂ ਖਬਰਾਂ ਤੋਂ ਲਗਾਇਆ ਜਾ ਸਕਦਾ ਹੈ। ਹਰ ਕ੍ਰਿਕਟ ਪ੍ਰੇਮੀ ਸਟੇਡੀਅਮ ਵਿਚ ਬੈਠ ਕੇ ਵਰਲਡ ਕੱਪ ਮੈਚਾਂ ਨੂੰ ਦੇਖਣ ਦੀ ਚਾਹਤ ਮਨ ਵਿਚ ਲੈ ਕੇ ਬੈਠਾ ਹੈ, ਹਾਲਾਂਕਿ ਹਰ ਫੈਨ ਨੂੰ ਟਿਕਟ ਮਿਲ ਜਾਵੇ, ਇਹ ਸੰਭਵ ਨਹੀਂ ਹੈ।