ਜਲੰਧਰ– ਨਗਰ ਨਿਗਮ ਦੇ ਵਾਟਰ ਟੈਕਸ ਵਿਭਾਗ ਨੇ ਹੁਣ ਲੋਕਾਂ ਨੂੰ ਫਲੈਟ ਰੇਟ ’ਤੇ ਪਾਣੀ ਦੇ ਬਿੱਲ ਭੇਜਣ ਦਾ ਫੈਸਲਾ ਕੀਤਾ ਹੈ, ਜੋ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਜਾਰੀ ਕਰ ਦਿੱਤੇ ਜਾਣਗੇ। ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲੱਗੇ ਲਾਕਡਾਊਨ ਕਾਰਣ ਨਿਗਮ ਉਕਤ ਕੁਨੈਕਸ਼ਨਾਂ ਨੂੰ ਪਾਣੀ ਦੇ ਬਿੱਲ ਨਹੀਂ ਸੀ ਭੇਜ ਸਕਿਆ। ਜਿਹੜੇ ਘਰਾਂ ਵਿਚ ਵਾਟਰ ਮੀਟਰ ਲੱਗੇ ਹੋਏ ਹਨ, ਉਥੇ ਵੀ ਪਾਣੀ ਦੇ ਬਿੱਲ ਮਸ਼ੀਨਾਂ ਜ਼ਰੀਏ ਹੀ ਮੌਕੇ ’ਤੇ ਹੀ ਵਸੂਲੇ ਜਾਣਗੇ। ਇਸ ਦੇ ਲਈ ਟੀਮਾਂ ਨੂੰ ਫੀਲਡ ਵਿਚ ਭੇਜਿਆ ਜਾਵੇਗਾ। ਵਾਟਰ ਸਪਲਾਈ ਸ਼ਾਖਾ ਦੀ ਇੰਚਾਰਜ ਜੁਆਇੰਟ ਕਮਿਸ਼ਨਰ ਮੈਡਮ ਅਨਾਇਤ ਨੇ ਨਿਗਮ ਦੇ ਸਾਰੇ ਜ਼ੋਨ ਦਫਤਰਾਂ ਅਧੀਨ ਆਉਂਦੇ ਵਾਟਰ ਕੁਨੈਕਸ਼ਨਾਂ ਦੀ ਰਿਪੋਰਟ ਤਲਬ ਕਰ ਲਈ ਹੈ ਅਤੇ ਵਸੂਲੀ ਪ੍ਰਕਿਰਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ।