ਫਰੀਦਕੋਟ, 4 ਅਕਤੂਬਰ(ਵਿਪਿਨ ਕੁਮਾਰ ਮਿਤੱਲ):- ਹਾਲ ਹੀ ਵਿਚ ਚਾਈਨਾਂ ਵਿਚ ਹੋਈਆਂ ਏਸ਼ੀਅਨ ਗੇਮਜ ਵਿਚ 50 ਮੀਟਰ ਰਾਇਫਲ 3 ਪੁਜੀਸ਼ਨ ਸ਼ੂਟਿੰਗ ਮੁਕਾਬਲੇ ਵਿਚ ਵਿਸ਼ਵ ਰਿਕਾਡ ਬਣਾ ਕੇ ਸੋਨ ਤਗਮਾਂ ਹਾਸਲ ਕਰਨ ਵਾਲੀ ਭਾਰਤੀ ਖਿਡਾਰੀ ਸਿਫਤ ਸਮਰਾ ਦੇ ਫਰੀਦਕੋਟ ਪਹੁੰਚਣ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਦਰਗੇਸ ਸਰਮਾਂ ਨੇ ਅੱਜ ਸਿਫਤ ਸਮਰਾ ਦੇ ਘਰ ਪਹੁੰਚ ਕੇ ਜਿੱਥੇ ਪਰਿਵਾਰ ਨੂੰ ਵਧਾਈ ਦਿੱਤੀ ਉਥੇ ਹੀ ਸਿਫਤ ਸਮਰਾ ਨੂੰ ਮਿਲ ਕੇ ਉਹਨਾਂ ਦਾ ਸਨਮਾਨ ਕੀਤਾ।

    ਇਸ ਮੌਕੇ ਗੱਲਬਾਤ ਕਰਦਿਆਂ ਦਰਗੇਸ ਸ਼ਰਮਾਂ ਨੇ ਕਿਹਾ ਕਿ ਫਰੀਦਕੋਟ ਦੀ ਧੀ ਸਿਫਤ ਸਮਰਾ ਨੇ ਫਰੀਦਕੋਟ ਅਤੇ ਪੰਜਾਬ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨਾਇਆ ਹੈ ਅਤੇ ਵੱਡੀ ਪ੍ਰਾਪਤੀ ਕਰ ਕੇ ਦੇਸ਼ ਦਾ ਮਾਣ ਵਧਾਇਆ ਹੈ।ਉਹਨਾਂ ਕਿਹਾ ਕਿ ਬੀਜੇਪੀ ਦੀ ਸਮੁੱਚੀ ਟੀਮ ਵੱਲੋਂ ਸਿਫਤ ਨੰੁ ਫਰੀਦਕੋਟ ਵਿਚ ਵੱਡਾ ਸਮਾਗਮ ਕਰ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਤਾਂ ਜੋ ਦੇਸ਼ ਦੇ ਬਾਕੀ ਬੱਚੇ ਵੀ ਇਸ ਤੋਂ ਸੇਧ ਲੈ ਕੇ ਆਪਣੇ ਆਪਣੇ ਖੇਤਰ ਵਿਚ ਵੱਡੀਆ ਮੱਲਾਂ ਮਾਰਨ ਅਤੇ ਦੇਸ਼ ਦੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾਉਣ।ਇਸ ਮੌਕੇ ਉਹਨਾਂ ਦੇ ਨਾਲ ਵਿਨੋਦ ਗੇਰਾ, ਸੁਖਵਿੰਦਰ ਬਰਾੜ, ਪ੍ਰਿੰਸ ਸੇਠੀ ਅਤੇ ਨਰੇਸ਼ ਸਰਮਾਂ ਅਦਿ ਹਾਜਰ ਸਨ।