ਪੰਜਾਬ ’ਚ ਪਿਛਲੇ ਦਸ ਦਿਨਾਂ ਤੋਂ ਮਾਨਸੂਨ ਕਮਜ਼ੋਰ ਚੱਲ ਰਿਹਾ ਹੈ। 24 ਸਤੰਬਰ ਤਕ ਇਹੀ ਸਥਿਤੀ ਬਣੀ ਰਹੇਗੀ। 25 ਸਤੰਬਰ ਤੋਂ ਬਾਅਦ ਤੋਂ ਮਾਨਸੂਨ ਦੁਬਾਰਾ ਸਰਗਰਮ ਹੋਵੇਗਾ ਤੇ ਪੰਜਾਬ ਤੋਂ ਵਿਦਾ ਹੋਣ ਤੋਂ ਪਹਿਲਾਂ ਛਮਛਮ ਵਰ੍ਹੇਗਾ। ਅਜਿਹਾ ਅੰਦਾਜ਼ਾ ਮੌਸਮ ਕੇਂਦਰ ਚੰਡੀਗੜ੍ਹ ਦਾ ਹੈ।
ਵਿਭਾਗ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਮੁਤਾਬਕ ਅਜੇ ਮੌਨਸੂਨ ਕਮਜ਼ੋਰ ਚੱਲ ਰਿਹਾ ਹੈ। ਜਿਸ ਕਾਰਨ ਅਗਲੇ ਤਿੰਨ ਦਿਨ ਪੰਜਾਬ ’ਚ ਬਾਰਸ਼ ਨਹੀਂ ਹੋਵੇਗੀ ਪਰ ਇਸ ਤੋਂ ਬਾਅਦ ਮਾਨਸੂਨ ਸਰਗਰਮ ਹੋਣ ਨਾਲ ਕਈ ਜ਼ਿਲ੍ਹਿਆਂ ’ਚ ਮੱਧਮ ਬਾਰਸ਼ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਤੇਜ਼ ਬਾਰਸ਼ ਦੀ ਸੰਭਾਵਨਾ ਨਹੀਂ ਹੈ। ਇਸ ਵਾਰ ਵੀ ਮਾਨਸੂਨ ਦੀ ਵਿਦਾਈ ਦੇਰੀ ਨਾਲ ਹੋ ਰਹੀ ਹੈ। ਸਤੰਬਰ ਦੇ ਅੰਤ ਤਕ ਮੌਨਸੂਨ ਪੰਜਾਬ ’ਚ ਰਹੇਗਾ।