ਨਵੀਂ ਦਿੱਲੀ- ਦੇਸ਼ ਦੇ ਜ਼ਿਆਦਾਤਰ ਇਲਾਕਿਆਂ ’ਚ ਲੋਕ ਗਰਮੀ ਦੇ ਕਹਿਰ ਦਾ ਸਾਹਮਣਾ ਕਰ ਰਹੇ ਹਨ। ਦਿੱਲੀ ਐੱਨ. ਸੀ. ਆਰ ਚ ਪਾਰਾ ਵੱਧਦਾ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ’ਚ ਅੱਜ 40 ਡਿਗਰੀ ਸੈਲਸੀਅਸ ਤਾਪਮਾਨ ਪਹੁੰਚ ਸਕਦਾ ਹੈ। ਉਥੇ 31 ਮਾਰਚ ਤਕ ਹੀਟ ਵੇਵ ਚੱਲਦੀ ਰਹੇਗੀ। ਹਾਲਾਂਕਿ 1-2 ਅਪ੍ਰੈਲ ਨੂੰ ਤਾਪਮਾਨ ’ਚ ਮਾਮੂਲੀ ਗਿਰਾਵਟ ਹੋ ਸਕਦੀ ਹੈ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤਕ ਮੱਧ ਭਾਰਤ ਤੇ ਮਹਾਰਾਸ਼ਟਰ ’ਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ। ਮਾਹਿਰਾਂ ਨੇ ਦੱਸਿਆ ਕਿ ਦਿੱਲੀ, ਰਾਜਸਥਾਨ, ਮੱਧ ਭਾਰਤ, ਤੇਲੰਗਾਨਾ, ਓੜੀਸਾ, ਛੱਤੀਸਗੜ੍ਹ ’ਚ ਅਗਲੇ 7-10 ਦਿਨਾਂ ਤਕ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ।