ਪੰਜਾਬ ਤੇ ਚੰਡੀਗੜ੍ਹ ਵਿਚ ਮੌਸਮ ਬਦਲਣ ਵਾਲਾ ਹੈ। ਮੌਸਮ ਵਿਭਾਗ ਮੁਤਾਬਕ 14 ਮਾਰਚ ਤੋਂ ਲਗਾਤਾਰ 3 ਦਿਨ ਮੀਂਹ ਪਵੇਗਾ ਤੇ ਤੇਜ਼ ਹਵਾਵਾਂ ਚੱਲਣਗੀਆਂ। ਹਵਾਵਾਂ ਦੀ ਰਫਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਹਾਲਾਂਕਿ ਪਿਛਲੇ 24 ਘੰਟੇ ਵਿਚ ਤਾਪਮਾਨ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਅਜੇ ਤਕ ਇਹ ਸਾਧਾਰਨ ਤੋਂ 6.3 ਡਿਗਰੀ ਵੱਧ ਹੈ। ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਦਰਜ ਕੀਤਾ ਗਿਆ।ਪੰਜਾਬ ਵਿਚ ਬੱਦਲ ਛਾਏ ਰਹਿਣਗੇ। ਹਵਾਵਾਂ ਤੇਜ਼ ਰਫਤਾਰ ਨਾਲ ਨਮੀ ਲੈ ਕੇ ਅਰਬ ਸਾਗਰ ਤੋਂ ਆ ਰਹੀਆਂ ਹਨ। ਦੂਜੇ ਪਾਸੇ ਪੱਛਮੀ ਹਵਾਵਾਂ ਤੇਜ਼ ਰਫਤਾਰ ਨਾਲ ਧੂੜ ਮਿੱਟੀ ਲੈ ਕੇ ਆ ਰਹੀਆਂ ਸਨ ਜਿਸ ਨਾਲ ਪੰਜਾਬ ਸਣੇ ਉੱਤਰੀ ਭਾਰਤ ਵਿਚ ਧੂੜ ਜੰਮ ਗਈ ਹੈ। ਜਦੋਂ ਪੱਛਮੀ ਡਿਸਟਰਬੈਂਸ ਅੱਗੇ ਵਧੇਗਾ ਤਾਂ ਮੌਸਮ ਸਾਫ ਰਹੇਗਾ। 14 ਮਾਰਚ ਤੋਂ ਉੱਤਰ ਪੱਛਮ ਭਾਰਤ ਵਿਚ ਇਕ ਨਵੀਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਸਕਦਾ ਹੈ ਜਿਸ ਨਾਲ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।ਅਗਲੇ 4 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। 14, 15 ਤੇ 16 ਮਾਰਚ ਨੂੰ ਕੁਝ ਥਾਵਾਂ ‘ਤੇ ਹਲਕਾ ਮੀਂਹ ਪੈ ਸਕਦਾ ਹੈ। ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅਗਲੇ 2 ਦਿਨਾਂ ਤੱਕ ਅਧਿਕਤਮ ਤਾਪਮਾਨ ਵਿਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਇਸ ਦੇ ਬਾਅਦ ਤਾਪਮਾਨ ਵਿਚ ਲਗਭਗ 2 ਤੋਂ 4 ਡਿਗਰੀ ਸੈਲਸੀਅਸ ਤੱਕ ਗਿਰਾਵਟ ਆ ਸਕਦੀ ਹੈ।