ਜਲੰਧਰ(ਰਿਪੋਟਰ ਸੁੱਖਵੰਤ ਸਿੰਘ)- ਗੁਰੂ ਨਾਨਕ ਮਿਸ਼ਨ ਚੌਂਕ ਵਿਖੇ ਬੱਸ ਸਟੈਂਡ ਦੇ ਬਾਹਰ ਰੇਹੜੀਆਂ ਚੁੱਕਵਾਉਣ ਸੰਬੰਧੀ ਦੁਕਾਨਦਾਰਾਂ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਚੰਦਨ ਕੁਮਾਰ ਮਾਗਾ ਨੇ ਕਿਹਾ ਕਿ ਬੱਸ ਸਟੈਂਡ ਦੇ ਬਾਹਰ ਜੋ ਰੇਹੜੀਆਂ ਲੱਗਦੀਆਂ ਸਨ, ਉਨਹਾਂ ਨੂੰ ਕਾਰਪੋਰੇਸ਼ਨ ਵੱਲੋਂ ਚੁੱਕਵਾਇਆ ਗਿਆ ਸੀ। ਉਸ ਦੇ ਵਿਰੋਧ ਵਿਚ ਧਰਨਾ ਦਿੱਤਾ ਗਿਆ ਹੈ। ਜੋ ਕਿ ਇਹ ਲੋਕ ਗਰੀਬ ਹਨ, ਉਹੀ ਕਮਾਉਣੀ ਤੇ ਉਹੀ ਖਾਣੀ। ਇਨਹਾਂ ਗਰੀਬਾਂ ਨਾਲ ਧੱਕਾ ਹੋ ਰਿਹਾ ਹੈ। ਮੌਕੇ ’ਤੇ ਪਹੁੰਚੇ ਸਾਬਕਾ ਐੱਮ. ਐੱਲ.ਏ.ਸਰਬਜੀਤ ਸਿੰਘ ਮੱਕੜ ਨੇ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਕਿ ਤੁਹਾਡੀ ਆਵਾਜ਼ ਪ੍ਰਸ਼ਾਸ਼ਨ ਤੱਕ ਪਹੁੰਚਾਈ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਇਹਨਾਂ ਲੋਕਾਂ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ।
    ਇਸ ਮਾਮਲੇ ਵਿਚ ਐੱਮ.ਐੱਲ.ਏ.ਪਰਗਟ ਸਿੰਘ ਨਾਲ ਗੱਲ ਕੀਤੀ ਗਈ। ਉਨਹਾਂ ਨੇ ਕਿਹਾ ਕਿ ਬੱਸ ਸਟੈਂਡ ਦੇ ਬਾਹਰ ਰੇਹੜੀਆਂ ਉੱਠਵਾਉਣ ਦਾ ਇਹ ਕੰਮ ਮਾਣਯੋਗ ਹਾਈ ਕੋਰਟ ਦੇ ਆਦੇਸ਼ਾਂ ਤੇ ਕਾਰਪੋਰੇਸ਼ਨ ਕਰ ਰਹੀ ਹੈ। ਮੇਰਾ ਇਸ ਨਾਲ ਕੋਈ ਲੈਣਦੇਨ ਨਹੀਂ ਹੈ। ਵਿਰੋਧੀ ਪਾਰਟੀ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।