ਜਲੰਧਰ (ਗੁਰਮੀਤ ਬਾਬਾ )-ਥਾਣਾ 5 ਤੇ ਭਾਰਗੋ ਕੈੰਪ ਦੀ ਪੁਲਿਸ ਨੇ 2 ਸ਼ਰਾਬ ਤਸਕਰਾਂ ਨੂੰ ਕਾਬੂ ਕੀਤਾ ਹੈ ਇਹ ਦੋਵੇਂ ਤਸਕਰਾਂ ਦੀ ਪਹਿਚਾਣ ਮਹਿੰਦਰ ਪਾਲ ਪੁੱਤਰ ਤਰਸੇਮ ਲਾਲ ਵਾਸੀ ਗੁਲਾਬੀਆਂ ਮਹੱਲਾ ਤੇ ਸੁਬੋਧ ਮੰਡਲ ਪੁੱਤਰ ਰਾਜਿੰਦਰਾ ਮਾਂਝੀ ਵਾਸੀ ਬੈਂਕ ਕਾਲੋਨੀ ਦੱਸੀ ਗਈ ਹੈ । ਮਹਿੰਦਰ ਕੋਲੋਂ 1 ਸ਼ਰਾਬ ਦੀ ਪੇਟੀ ਤੇ ਸੁਬੋਧ ਕੋਲੋਂ 17 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ। ਦੋਵਾਂ ਖਿਲਾਫ ਕਾਨੂੰਨ ਦੇ ਆਧਾਰ ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।