ਜਲੰਧਰ(ਵਿੱਕੀ ਸੂਰੀ):- ਜਲੰਧਰ ਦੇ ਵੈਸਟ ਹਲਕੇ ਵਿੱਚ ਪੈਂਦੇ ਮਾਡਲ ਹਾਊਸ ਚੋਰਾਂ ਦੇ ਇੰਨੇ ਹੌਸਲੇ ਬੁਲੰਦ ਹੋ ਗਏ ਹਨ ਕੀ ਉਹਨਾਂ ਨੇ ਮੰਦਰ ਨੂੰ ਵੀ ਨਹੀਂ ਛੱਡਿਆ | ਚੋਰ ਜਦੋਂ ਅੰਦਰ ਦਾਖਲ ਹੋਏ ਉਸਨੇ ਸਿਰ ਦੇ ਉੱਤੇ ਬਲੈਕ ਕਲਰ ਦੀ ਟੋਪੀ ਪਾਈ ਹੋਈ ਸੀ ਜੋ ਕਿ ਪਾਰਕ ਦੇ ਵਿੱਚੋਂ ਅੰਦਰ ਦਾਖਲ ਹੋਇਆ ਤੇ ਮੰਦਰ ਦੇ ਵਿੱਚੋਂ ਕਾਫੀ ਪੈਸੇ ਲੈ ਕੇ ਤੇ ਹੋਰ ਵੀ ਸਮਾਨ ਲੈ ਕੇ ਫਰਾਰ ਹੋ ਗਿਆ |ਚੋਰਾਂ ਨੂੰ ਬਿਲਕੁਲ ਵੀ ਪੁਲਿਸ ਦਾ ਕੋਈ ਡਰ ਖੌਫ ਨਹੀਂ ਰਿਹਾ| ਮੰਦਿਰ ਦੇ ਪੰਡਿਤ ਦਾ ਕਹਿਣਾ ਹੈ ਗਲਾ ਤੋੜ ਕੇ ਪੈਸੇ ਤੇ ਚਾਂਦੀ ਦਾ ਸਾਮਾਨ ਅਤੇ ਮੂਰਤੀਆਂ ਉਤੇ ਹਾਰ ਲੈ ਕੇ ਫਰਾਰ ਹੋ ਗਏ |ਲੋਕਾਂ ਦਾ ਕਹਿਣਾ ਹੈ ਕਿ ਮੰਦਰ ਗੁਰਦੁਆਰਿਆਂ ਦੇ ਆਲੇ ਦੁਆਲੇ ਜਾਂ ਸ਼ਹਿਰ ਦੇ ਵਿੱਚ ਕਿਤੇ ਵੀ ਦੂਰ ਦੂਰ ਰਾਤ ਨੂੰ ਤੱਕ ਪੁਲਿਸ ਦੇਖਣ ਨੂੰ ਨਹੀਂ ਮਿਲਦੀ ਇਸ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ ਮੰਦਰ ਦੇ ਪੁਜਾਰੀ ਦਾ ਕਹਿਣਾ ਹੈ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਮੰਦਰ ਦੇ ਆਲੇ ਦੁਆਲੇ ਅਗਸਤ ਵਧਾਈ ਜਾਵੇ |

    https://x.com/welcomepunjab/status/1819342676287730006