
Skip to content
ਜਲੰਧਰ (ਵਿੱਕੀ ਸੂਰੀ) ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਜਾਗੋਵਾਲ ਬਾਂਗਰ ਵਿਖੇ ਕਿਸਾਨ ਦੇ ਪਸ਼ੂ ਚੋਰੀ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਪਰਵਿੰਦਰ ਸਿੰਘ ਪੁੱਤਰ ਖੇਮ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਸਵੇਰ ਵੇਲੇ ਦੁੱਧ ਚੋਣ ਲਈ ਪਸ਼ੂਆਂ ਦੇ ਵਾੜੇ ਵਿੱਚ ਪਤਨੀ ਸਮੇਤ ਪਹੁੰਚਿਆ ਤਾਂ ਉਨ੍ਹਾਂ ਨੂੰ ਵਾੜੇ ਵਿੱਚੋਂ ਪਸੂ ਨਾ ਮਿਲਣ ਉੱਤੇ ਬਹੁਤ ਹੈਰਾਨੀ ਹੋਈ। ਉਨਾਂ ਦੇ ਵਾੜੇ ਵਿੱਚੋਂ ਦੁੱਧ ਦੇਣ ਵਾਲੀ ਇੱਕ ਮੱਝ, ਕੱਟੀ ਅਤੇ ਕਟਾ ਗਾਇਬ ਸਨ।ਉਨਾਂ ਨੇ ਵਾੜੇ ਦੇ ਨੇੜੇ ਤੇੜੇ ਅਤੇ ਪਿੰਡ ਵਿੱਚ ਸਾਰੇ ਪਾਸੇ ਉਹਨਾਂ ਦੀ ਭਾਲ ਕੀਤੀ ਪਰ ਉਹਨਾਂ ਨੂੰ ਪਸ਼ੂਆਂ ਦੀ ਕੋਈ ਉਗ ਸੁਗ ਨਾ ਲੱਗ ਸਕੀ। ਇਸ ਚੋਰੀ ਸਬੰਧੀ ਉਹਨਾਂ ਵੱਲੋਂ ਥਾਣਾ ਕਾਹਨੂੰਵਾਨ ਵਿੱਚ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ।ਉਹਨਾਂ ਦਾ ਕਹਿਣਾ ਹੈ ਕਿ ਅੱਜ ਤੋਂ 10 ਸਾਲ ਪਹਿਲਾਂ ਵੀ ਉਹਨਾਂ ਦੇ ਘਰ ਘਟਨਾ ਹੋ ਚੁੱਕੀ ਹੈ ਤੇ ਉਸ ਵੇਲੇ ਵੀ ਪੁਲਿਸ ਵੱਲੋਂ ਕੋਈ ਸਖਤ ਕਦਮ ਨਹੀਂ ਚੁੱਕਿਆ ਗਿਆ ਸੀ ਤੇ ਅੱਜ ਵੀ ਪੁਲਿਸ ਵੱਲੋਂ ਠੋਸ ਕਦਮ ਨਹੀਂ ਉਠਾਇਆ ਜਾ ਰਿਹਾ। ਪੱਤਰਕਾਰ ਵੱਲੋਂ ਵੀ ਜਦੋਂ ਥਾਣਾ ਕਾਹਨੂੰਵਾਨ ਵਿਖੇ ਖਬਰ ਦੀ ਪੁਸ਼ਟੀ ਕਰਨ ਲਈ ਫੋਨ ਕੀਤਾ ਤਾਂ ਅੱਗਿਓਂ ਉਹਨਾਂ ਵੱਲੋਂ ਕੋਈ ਸਪਸ਼ਟ ਜਵਾਬ ਨਾ ਦਿੰਦਿਆਂ ਫੋਨ ਕੱਟ ਦਿੱਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਲਈ ਪੁਲਿਸ ਦੀਆਂ ਕਾਲੀਆਂ ਭੇਡਾਂ ਇਸ ਮਾਮਲੇ ਦੇ ਵਿੱਚ ਸ਼ਾਮਿਲ ਹਨ ਤਾਂ ਕਿ ਜੋਂ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਦੇਖਣਾ ਹੋਏਗਾ ਕਿ ਹੁਣ ਪੁਲਸ ਕਿ ਕਾਰਵਾਈ ਕਰਦੀ ਹੈ।Related