ਜਲੰਧਰ (ਵਿੱਕੀ ਸੂਰੀ)-ਵਿਧਾਨ ਸਭਾ 2022 ਦੇ ਚੋਣਾਂ ਨੂੰ ਦੇਖਦੇ ਹੋਏ ਵੈਸਟ ਹਲਕੇ ਦੀ ਰਾਜਨੀਤੀ ਵਿੱਚ ਹੇਰਫੇਰ ਹੁੰਦਾ ਹੋਇਆ ਅੱਜ ਨਜ਼ਰ ਆ ਰਿਹਾ ਹੈ ।ਕੱਲ ਨੂੰ ਵੀ ਵੈਸਟ ਹਲਕੇ ਦੀ ਰਾਜਨੀਤੀ ਹੇਰਫੇਰ ਫਿਰ ਨਜ਼ਰ ਆਵੇਗਾ । ਵੈਸਟ ਹਲਕੇ ਦੀ ਰਾਜਨੀਤੀ ਭੱਖ ਰਹੀ ਹੈ । ਭਰੋਸੇ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਪੁੱਤਰ ਮਹਿੰਦਰ ਭਗਤ ਆਪਣੇ ਕੁਝ ਖਾਸ ਸਾਥੀਆਂ ਨਾਲ ਭਾਜਪਾ ਨੂੰ ਛੱਡਕੇ ਆਪ ਵਿਚ ਸ਼ਾਮਿਲ ਹੋ ਸਕਦੇ ਹਨ। ਚਰਚਾ ਦਾ ਵਿਸ਼ਾ ਇਹ ਵੀ ਹੈ ਕਿ ਮਹਿੰਦਰ ਭਗਤ ਨੇ ਇਸ ਮੁੱਦੇ ਨੂੰ ਲੈ ਕੇ ਕਈ ਸਥਾਨਾਂ ਉੱਤੇ ਬੈਠਕਾਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਬੈਠਕਾਂ ਵਿੱਚ ਕੁੱਝ ਲੋਕਾਂ ਨੇ ਮਹਿੰਦਰ ਭਗਤ ਦਾ ਵਿਰੋਧ ਵੀ ਕਰ ਦਿੱਤਾ,ਕਿਹਾ ਕਿ ਉਸਨੇ ਸਾਡੇ ਲਈ ਕੀਤਾ ਕੀ ਹੈ। ਉਹ ਕੱਲ ਵੀ ਮਿਹਨਤ ਕਰ ਰਹੇ ਸਨ ਅਤੇ ਅੱਜ ਵੀ ਮਿਹਨਤ ਕਰ ਰਹੇ ਹਨ। ਮਹਿੰਦਰ ਭਗਤ ਨੂੰ ਆਪ ਪਾਰਟੀ ਨੇ ਵੈਸਟ ਹਲਕੇ ਦੀ ਵਿਧਾਨਸਭਾ 2022 ਵਿੱਚ ਹੋਣ ਵਾਲੀਆਂ ਚੋਣਾਂ ਵਿਚ ਟਿਕਟ ਦੇਣ ਦਾ ਲਾਲੀਪਾਪ ਵੀ ਦਿੱਤਾ ਹੋਇਆ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਜਲੰਧਰ ਵਿੱਚ 2 ਦਿਨ ਬਾਅਦ ਆਉਣ ਦਾ ਵਿਸ਼ਾ ਵੀ ਬਣਿਆ ਹੋਇਆ ਸੀ। ਪਰ ਹੁਣ ਇਹ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਕਿ ਉਹ 27 ਅਕਤੂਬਰ ਨੂੰ ਜਲੰਧਰ ਵਿੱਚ ਆਉਣਗੇ ਅਤੇ ਮਹਿੰਦਰ ਭਗਤ ਅਤੇ ਉਸਦੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਣਗੇ।


    ਇਸ ਤੋਂ ਬਾਅਦ ਜਦੋਂ ਦਰਸ਼ਨ ਭਗਤ ਨਾਲ ਗੱਲ ਕੀਤੀ ਤੇ ਉਨ੍ਹਾਂ ਨੇ ਕਿਹਾ ਕੇ ਅਸੀਂ ਤਾ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਾਂ ਪਾਰਟੀ ਜਿਹੜੇ ਵੀ ਫੈਸਲੇ ਲਵੇਗੀ ਉਨ੍ਹਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ ਪਰ ਜਦੋਂ ਦੀ ਆਪ ਪਾਰਟੀ ਪੰਜਾਬ ਵਿਚ ਹੋਂਦ ਚ ਆਈ ਹੈ ਅਸੀਂ ਤੇ ਮੇਰੇ ਸਾਥੀਆਂ ਨੇ ਇਸ ਪਾਰਟੀ ਲਈ ਤਨ,ਮਨ ਧਨ ਤੋਂ ਸੇਵਾ ਕੀਤੀ ਹੈ ਤੇ ਕਦੀ ਲੀਡਰ ਬਣ ਕੇ ਸੇਵਾ ਨਹੀਂ ਕੀਤੀ ਸਗੋਂ ਲੋਕਾਂ ਦੇ ਸੇਵਾਦਾਰ ਬਣਕੇ ਹੀ ਕੰਮ ਕੀਤਾ ਹੈ ਇਹ ਗੱਲ ਠੀਕ ਹੈ ਕਿ ਮਹਿੰਦਰ ਭਗਤ ਦੇ ਆਉਣ ਨਾਲ ਪਾਰਟੀ ਨੂੰ ਮਜਬੂਤੀ ਮਿਲੇਗੀ ਦਰਸ਼ਨ ਭਗਤ ਨੇ ਕਿਹਾ ਕੇ ਮੈਂ ਪਾਰਟੀ ਦਾ ਪ੍ਰਮੁੱਖ ਦਾਅਵੇਦਾਰ ਹਾਂ ਤੇ ਮੈਂ ਪਾਰਟੀ ਤੋਂ ਉਮੀਦ ਕਰਦਾ ਹੈ ਕਿ ਪਾਰਟੀ ਮੇਰੇ ਹੱਕ ਵਿਚ ਹੀ ਫੈਸਲਾ ਲਵੇਗੀ।

    ਇਥੇ ਇਹ ਗੱਲ ਦੇਖਣ ਵਾਲੀ ਹੈ ਕੇ ਡਾ. ਸ਼ਿਵ ਦਯਾਲ ਮਾਲੀ ਦੇ ਖੇਲ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਦਰਸ਼ਨ ਭਗਤ ਹੀ ਪ੍ਰਮੁੱਖ ਦਾਅਵੇਦਾਰ ਹਨ ਤੇ ਮਹਿੰਦਰ ਭਗਤ ਦੇ ਪਾਰਟੀ ਚ ਆਉਣ ਨਾਲ ਦਰਸ਼ਨ ਭਗਤ ਦਾ ਖੇਡ ਵਿਗੜ ਸਕਦਾ ਹੈ।

    ਇਸ ਤੋਂ ਬਾਅਦ ਜਦੋਂ ਅਸਲੀਅਤ ਪਤਾ ਕਰਨ ਲਈ ਮਹਿੰਦਰ ਭਗਤ ਨਾਲ ਸੰਪਰਕ ਕੀਤਾ ਗਿਆ ਤੇ ਉਨ੍ਹਾਂ ਨੇ ਕਿਹਾ ਹਾਲੇ ਇਹੋ ਜਿਹੀ ਕੋਈ ਖ਼ਬਰ ਨਹੀਂ ਹੈ।