ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )
ਕਾਠਗੜ੍ਹ ਦੇ ਨੇੜੇ ਪਿੰਡ ਮਾਲੇਵਾਲ ਕੋਹਲੀ ਦੇ ਓਘੇ ਨਾਮਵਰ ਘਰਾਣੇ ਦੇ ਐਗਰੀਕਲਚਰ ਡਿਪਟੀ ਡਾਇਰੈਕਟਰ ਚੌਧਰੀ ਅਨਿਲ ਭੂੰਬਲਾ ਦੀ ਦਿਲ ਦਾ ਦੌਰਾ ਪੈਣ ਕਰਕੇ ਅੱਜ ਸਵੇਰੇ ਅਚਾਨਕ ਮੌਤ ਹੋਗ ਗਈ ਇਹ ਦੁਖਦਾਈ ਦਿਲ ਨੂੰ ਹਿਲਾ ਦੇਣ ਵਾਲੀ ਖ਼ਬਰ ਸੁਣ ਕੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਧਰਮ ਚੰਦ ਕੋਹਲੀ ਨੇ ਦੱਸਿਆ ਕਿ ਸੀ੍ ਅਨਿਲ ਭੂੰਬਲਾ ਜੀ 52 ਸਾਲ ਦੀ ਉਮਰ ਦੇ ਸਨ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਰਵਾਰ ਸਮੇਤ ਮੋਹਾਲੀ ਰਹਿੰਦੇ ਸਨ ਓਹ ਮੋਹਾਲੀ ਹੀ ਐਗਰੀਕਲਚਰ ਵਿਭਾਗ ਵਿਚ ਬਤੌਰ ਡਿਪਟੀ ਡਾਇਰੈਕਟਰ ਦੇ ਅਹੁਦੇ ਤੇ ਕੰਮ ਕਰਦੇ ਸਨ । ਰੋਜ਼ਾਨਾ ਦੀ ਤਰਾਂ ਅੱਜ ਸਵੇਰੇ ਘਰ ਦੇ ਨਜ਼ਦੀਕ ਪਾਰਕ ਵਿੱਚ ਸੈਰ ਕਰਦੇ ਸਮੇਂ ਓਹਨਾ ਦੇ ਦਿਲ ਤੇ ਦਰਦ ਹੋਇਆ ਪ੍ਰਵਾਰਿਕ ਮੈਂਬਰਾਂ ਨੂੰ ਸੂਚਨਾ ਮਿਲਦੀ ਸਾਰ ਉਨ੍ਹਾਂ ਦੇ ਸਪੁੱਤਰ ਅਤੇ ਪ੍ਰਵਾਰਿਕ ਮੈਂਬਰ ਓਥੋਂ ਪਾਰਕ ਵਿਚੋਂ ਹੀ ਓਹਨਾਂ ਨੂੰ 6 ਫੇਸ ਮੋਹਾਲੀ ਸਰਕਾਰੀ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿਰਤਕ ਘੋਸ਼ਿਤ ਕਰ ਦਿੱਤਾ ਓਹ ਆਪਣੇ ਪਿਛੇ ਬਜ਼ੁਰਗ ਪਿਤਾ ਕੈਪਟਨ ਰੂਪ ਲਾਲ ਭੂੰਬਲਾ,ਦੋ ਭਰਾ ਗੁਲਸ਼ਨ ਰਾਏ ਅਤੇ ਅਸ਼ਵਨੀ ਕੁਮਾਰ, ਆਪਣੀ ਧਰਮਪਤਨੀ ਸ਼੍ਰੀਮਤੀ ਸੁਨੀਤਾ,ਇਕ ਬੇਟੀ ਅਤੇ ਬੇਟੇ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਇਲਾਕੇ ਭਰ ਤੋਂ ਰਾਜਨੀਤਕ ਪਾਰਟੀਆਂ, ਬੀਬੀ ਸੁਨੀਤਾ ਚੌਧਰੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਾਚੌਰ ਆਦਿ ਹਜ਼ਾਰਾਂ ਦੀ ਗਿਣਤੀ ਵਿੱਚ ਅਨਿਲ ਭੂੰਬਲਾ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਹੋਏ ਮੋਹਾਲੀ ਅਤੇ ਚੰਡੀਗੜ੍ਹ ਤੋਂ ਓਹਨਾਂ ਦੇ ਐਗਰੀਕਲਚਰ ਵਿਭਾਗ ਦੇ ਉੱਚ ਅਧਿਕਾਰੀ ਵੀ ਇਸ ਦੁਖ ਦੀ ਘੜੀ ਵਿੱਚ ਸ਼ਾਮਲ ਹੋਏ ਅੱਜ ਸ਼ਾਮ ਵੇਲੇ 4 ਵਜੇ ਦੇ ਕਰੀਬ ਮਾਲੇਵਾਲ ਕੋਹਲੀ ਦੇ ਸ਼ਮਸ਼ਾਨ ਘਾਟ ਵਿਚ ਅਨਿਲ ਭੂੰਬਲਾ ਦਾ ਸੰਸਕਾਰ ਕਰ ਦਿੱਤਾ ਗਿਆ। ਦੂਜੇ ਪਾਸੇ ਗੁੱਜਰ ਬਰਾਦਰੀ ਵਿੱਚ ਇਸ ਗੱਲ ਦੀ ਨਿਰਾਸ਼ਾ ਪਾਈ ਗਈ ਕਿ ਭੂੰਬਲਾ ਪਰਿਵਾਰ ਆਵੇ ਚ ਸੋਗ ਦੀ ਲਹਿਰ ਪਾਈ ਗਏ ਜੱਜ ਕੇ ਕਟਾਰੀਆ ਪਰਿਵਾਰ ਦੇ ਹਲਕਾ ਵਿਧਾਇਕ ਵੱਲੋਂ ਅੱਜ ਦੀਆਂ  ਤੀਆਂ ਦੇ ਤਿਉਹਾਰ ਉੱਪਰ ਬਲਾਕ ਬਲਾਚੌਰ ਚ ਭੰਗੜੇ ਪਾਏ ਗਏ  । ਯਾਦ ਰਹੇ ਕਿ ਅਨਿਲ ਕੁਮਾਰ ਭੂੰਬਲਾ ਭਾਰਤੀ ਫੌਜ ਦੇ ਸਾਬਕਾ ਕੈਪਟਨ ਰੂਪ ਲਾਲ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਚੌਧਰੀ ਤੁਲਸੀ ਰਾਮ ਚੌਹਾਨ ਦੇ ਜੁਆਈ ਸਮ ਜਿਹੜੇ ਕਿ ਆਪਣੇ ਪਿੱਛੇ ਦੋ ਪੁੱਤ ਅਤੇ ਪਤਨੀ ਸਮੇਤ ਪਰਿਵਾਰ ਨੂੰ ਰੋਂਦਿਆਂ ਵਿਲਕਦਿਆਂ ਛੱਡ ਗਏ ।