ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਨ ਪੰਜਾਬ ਦੇ ਲੋਕ: ਭਾਜਪਾ ਆਗੂ

ਨਾਭਾ, 24 ਨਵੰਬਰ (ਅਮਨ ਗਰਗ ): ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਗਠਜੋੜ ਤੋਂ ਬਾਅਦ ਪੂਰੇ ਪੰਜਾਬ ਵਿੱਚ ਦੋਵਾਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਦੋਵਾਂ ਧਿਰਾਂ ਦੇ ਵਰਕਰ ਹੁਣ ਇਕੱਠੇ ਹੋ ਕੇ ਮੈਦਾਨ ਵਿੱਚ ਨਜ਼ਰ ਆ ਰਹੇ ਹਨ। ਇਸੇ ਲੜੀ ਤਹਿਤ ਅੱਜ ਵਿਧਾਨ ਸਭਾ ਹਲਕਾ ਨਾਭਾ ਵਿਖੇ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਭਾਜਪਾ ਦੇ ਕਈ ਸੀਨੀਅਰ ਆਗੂ ਅਕਾਲੀ ਦਲ ਦੇ ਦਫ਼ਤਰ ਵਿਖੇ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਦੋਵਾਂ ਪਾਰਟੀਆਂ ਦੇ ਵਰਕਰਾਂ ਦੇ ਜੋਸ਼ ਨੂੰ ਵੇਖਦਿਆਂ ਕਿਹਾ ਕਿ ਇਸ ਗਠਜੋੜ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡਾ ਬਦਲਾਅ ਆਵੇਗਾ ਅਤੇ ਸੂਬੇ ਵਿੱਚ ਅਗਲੀ ਸਰਕਾਰ ਅਕਾਲੀ-ਭਾਜਪਾ ਗਠਜੋੜ ਦੀ ਹੀ ਬਣੇਗੀ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਵਰਕਰ ਆਪਸੀ ਤਾਲਮੇਲ ਨਾਲ ਹਲਕੇ ਦੀ ਬਿਹਤਰੀ ਲਈ ਕੰਮ ਕਰਨਗੇ। ਦੂਜੇ ਪਾਸੇ, ਮੀਟਿੰਗ ਵਿੱਚ ਸ਼ਾਮਲ ਹੋਏ ਭਾਜਪਾ ਦੇ ਸੂਬਾ ਆਗੂ ਯੋਗੇਸ਼ ਖੱਤਰੀ (ਕੋ-ਕਨਵੀਨਰ ਬੀਜੇਪੀ ਪੰਜਾਬ), ਵਿਸ਼ਾਲ ਸ਼ਰਮਾ (ਬੀਜੇਵਾਈਐਮ ਸੈਕਟਰੀ ਪੰਜਾਬ) ਅਤੇ ਰਾਮ ਕ੍ਰਿਸ਼ਨ ਭੱਲਾ ਵੀ ਇਸ ਗਠਜੋੜ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਏ। ਭਾਜਪਾ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਨੂੰ ‘ਵੱਡਾ ਭਰਾ’ ਮੰਨਦੇ ਹੋਏ ਇਹ ਇਤਿਹਾਸਕ ਗਠਜੋੜ ਹੋਇਆ ਹੈ, ਜਿਸ ਨਾਲ ਪੰਜਾਬ ਵਿੱਚ ਮੁੜ ਤੋਂ ਵਿਕਾਸ ਅਤੇ ਖੁਸ਼ਹਾਲੀ ਦਾ ਦੌਰ ਸ਼ੁਰੂ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੂਬੇ ਦੇ ਅਗਲੇ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ। ਇਸ ਇਕੱਤਰਤਾ ਦੌਰਾਨ ਗੁਰਤੇਜ ਕੌਲ, ਗੁਰਸੇਵਕ ਸਿੰਘ ਗੋਲੂ, ਜੱਸਾ ਖੋਖ, ਮਨਦੀਪ ਤੂੰਗਾ, ਬਬਲੂ ਖੋਰਾ, ਰਿੱਕੀ ਖੋਰਾ, ਬਲਤੇਜ ਖੋਖ, ਰਜਨੀਸ਼ ਕੁਮਾਰ ਸੋਨੂ (ਬੀਜੇਪੀ), ਦੇਵਰਾਜ ਨੰਬਰਦਾਰ, ਸੁਪਿੰਦਰ ਸਿੰਘ ਗਲਵੱਟੀ, ਦੀਪਕ ਇੰਦੋਰਾ, ਪਰਮਜੀਤ ਸਿੰਘ ਥੂਹੀ, ਬਬਲੂ ਚੌਹਾਨ, ਲਾਡੀ ਲੁਹਾਰਮਾਜਰਾ, ਸੁਖਵਿੰਦਰ ਸਿੰਘ ਛੀਂਟਾਂਵਾਲਾ, ਗੁਰਜੰਟ ਸਿੰਘ ਬਿਰੜਵਾਲ, ਮੇਜਰ ਸਿੰਘ ਸਕੋਹਾਂ, ਲਖਵਿੰਦਰ ਸਿੰਘ ਕਮੇਲੀ, ਰਾਮ ਸਿੰਘ ਮਾਂਗੇਵਾਲ, ਹੈਪੀ ਸ਼ਰਮਾ ਦੁਲੱਦੀ, ਰਣਬੀਰ ਸਿੰਘ ਮਠਾੜੂ, ਮਨਜਿੰਦਰ ਸਿੰਘ ਮੱਲ੍ਹੀ, ਗੁਰਜੰਟ ਸਿੰਘ ਮਟੋਰੜਾ, ਪਰਮਜੀਤ ਸਿੰਘ ਨਾਭਾ, ਹਰਚਰਨ ਸਿੰਘ ਅਗੇਤੀ, ਟਹਿਲ ਸਿੰਘ, ਯਾਦਵਿੰਦਰ ਗਰਗ, ਬਹਾਦਰ ਸਿੰਘ ਅਗੇਤਾ ਅਤੇ ਗੁਰਬਖਸ਼ੀਸ਼ ਸਿੰਘ ਨਰਮਾਣਾ ਸਮੇਤ ਦੋਵਾਂ ਪਾਰਟੀਆਂ ਦੇ ਹੋਰ ਕਈ ਆਗੂ ਤੇ ਵਰਕਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।