ਕੱਲ੍ਹ ਪੂਰੇ ਦੇਸ਼ ਵਿਚ ਮਜ਼ਦੂਰ ਦਿਵਸ ਮਨਾਇਆ ਗਿਆ ਪਰ ਇਸ ਵਿਚਕਾਰ ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਜਿਥੇ ਤਨਖਾਹ ਨਾ ਮਿਲਣ ਕਾਰਨ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਨੌਜਵਾਨ ਦੀ ਪਹਿਚਾਣ ਡਿੰਪਲ (24) ਸਾਲ ਵਜੋਂ ਹੋਈ ਹੈ।
ਨੌਜਵਾਨ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਖ਼ੁਦਕੁਸ਼ੀ ਨੋਟ ਲਿਖਿਆ ਸੀ ਜਿਸ ਵਿਚ ਉਸ ਲਿਖਿਆ ਕਿ ਮੈਂ ਇਕ ਲੈਬ ਵਿਚ ਕੰਮ ਕਰਦਾ ਹੈ। ਇਸ ਕੰਪਨੀ ਨੇ 3 ਮਹੀਨੇ ਤੋਂ ਮੈਨੂੰ ਤਨਖਾਹ ਨਹੀਂ ਦਿੱਤੀ ਹੈ। ਮੈਂ ਆਪਣੀ ਬੀਮਾਰੀ ਦਾ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਹਾਂ।
ਜ਼ਿੰਦਗੀ ਵਿਚ ਬਹੁਤ ਸਾਰੇ ਕੰਮ ਪੈਸਿਆਂ ਨਾਲ ਹੁੰਦੇ ਹਨ ਪਰ ਇਹ ਕੰਪਨੀ ਉਹ ਵੀ ਨਹੀਂ ਦੇ ਰਹੀ। ਜਿਸ ਕਰਕੇ ਮੈਂ ਦੁਨੀਆ ਛੱਡਣ ਦਾ ਫੈਸਲਾ ਕੀਤਾ ਹੈ। ਇਸ ਖਬਰ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿਉਂਕਿ ਵਿਅਕਤੀ ਆਪਣੀਆਂ ਨਿੱਜੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੀ ਕੰਮ ਕਰਦਾ ਹੈ ਪਰ ਜੇ ਉਸ ਨੂੰ ਕੰਮ ਬਦਲੇ ਤਨਖਾਹ ਹੀ ਨਾ ਮਿਲੇ ਤਾਂ ਵਿਅਕਤੀ ਕੀ ਕਰ ਸਕਦਾ ਹੈ।