ਫਗਵਾੜਾ,(ਨਰੇਸ਼ ਪਾਸੀ,ਇੰਦਰਜੀਤ ਸ਼ਰਮਾ)-ਸ਼ਹਿਰ ਦੇ ਪ੍ਰਦੀਪ ਸਿੰਘ ਨੂੰ ਯੂਥ ਕਾਗਰਸ ਫਗਵਾੜਾ ਵਾਰਡ ਨੰਬਰ 11 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ: ਬਲਵਿੰਦਰ ਸਿੰਘ ਧਾਲੀਵਾਲ ਐੱਮ. ਐੱਲ. ਏ ਸਾਹਿਬ ਅਤੇ ਕਰਮਦੀਪ ਸਿੰਘ ਕੰਮਾ ਯੂਥ ਪ੍ਰਧਾਨ ਨੇ ਪ੍ਰਦੀਪ ਸਿੰਘ ਨੂੰ ਅਹੁਦਾ ਪੱਤਰ ਦੇ ਕੇ ਵਾਰਡ ਨੰਬਰ 11 ਯੂਥ ਕਾਗਰਸ ਫਗਵਾੜਾ ਦਾ ਪ੍ਰਧਾਨ ਨਿਯੁਕਤ ਕੀਤਾ। ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਇਸ ਮੌਕੇ ਪ੍ਰਦੀਪ ਸਿੰਘ ਨੂੰ ਮੁਬਾਰਕਬਾਦ ਦਿੱਤੀ ਤੇ ਭਰੋਸਾ ਦਿਵਾਇਆ ਕਿ ਪ੍ਰਦੀਪ ਸਿੰਘ ਯੂਥ ਨੂੰ ਇੱਕਜੁਟ ਕਰਕੇ ਪਾਰਟੀ ਦੀਆਂ ਨੀਤੀਆਂ ਵਾਰਡ ’ਚ ਪਹੁੰਚਾਉਣਗੇ।

    ਬਲਵਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕਰਦਿਆਂ ਪ੍ਰਦੀਪ ਸਿੰਘ ਨੇ ਕਿਹਾ ਕੇ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਉਸ ਨੂੰ ਮੈਂ ਆਪਣੇ ਤਨ-ਮਨ ਦੇ ਨਾਲ ਨਿਭਾਵਾਂਗਾ ਅਤੇ ਪਾਰਟੀ ਦੀ ਚੜਦੀ ਕਲਾ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ। ਇਸ ਮੌਕੇ ਯੂਥ ਦਾ ਭਾਰੀ ਇੱਕਠ ਦੇਖਣ ਨੂੰ ਮਿਲਿਆ। ਇਸ ਮੌਕੇ ਉਨਾਂ ਨਾਲ ਹਨੀ ਧਾਲੀਵਾਲ, ਸੰਜੀਵ ਕੁਮਾਰ ਬੁੱਗਾ ਸ਼ਹਿਰੀ ਪ੍‍ਧਾਨ, ਕਰਮਦੀਪ ਸਿੰਘ ਕੰਮਾ ਯੂਥ ਪ੍ਧਾਨ ਫਗਵਾੜਾ, ਤਰਲੋਚਨ ਨਾਮਧਾਰੀ, ਸੰਨੀ ਸੰਲਨ, ਤਰਨ ਨਾਮਧਾਰੀ, ਜਤਿੰਦਰ ਬਸੰਤ ਨਗਰ, ਜੱਸਾ ਗੋਸਪੁਰ, ਸਿੰਮੀ ਅਤੇ ਵਾਰਡ ਵਾਸੀ ਹਾਜ਼ਰ ਸਨ।