ਫਗਵਾੜਾ,(ਨਰੇਸ਼ ਪਾਸੀ)– ਅੱਜ ਫਗਵਾੜਾ ਦੇ ਹਦੀਆਬਾਦ ਦੇ ਵਾਰਡ ਨੰਬਰ-45 ਦੇ ਡੈਵਿਡ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ। ਸ. ਬਲਵਿੰਦਰ ਧਾਲੀਵਾਲ ਐਮ. ਐਲ. ਏ ਅਤੇ ਕਰਮਦੀਪ ਸਿੰਘ ਕੰਮਾ ਵਲੋਂ ਡੈਵਿਡ ਨੂੰ ਯੂਥ ਕਾਗਰਸ ਪ੍ਰਧਾਨ ਦਾ ਅਹੁਦਾ ਪੱਤਰ ਦੇ ਕੇ ਨਿਯੁਕਤ ਕੀਤਾ ਗਿਆ।ਸ. ਬਲਵਿੰਦਰ ਸਿੰਘ ਧਾਲੀਵਾਲ ਜੀ ਨੇ ਡੈਵਿਡ ਨੂੰ ਮੁਬਾਰਕਬਾਦ ਦਿੱਤੀ ਤੇ ਭਰੋਸਾ ਦਵਾਇਆ ਕਿ ਡੈਵਿਡ ਯੂਥ ਨੂੰ ਇੱਕਜੁਟ ਕਰਕੇ ਪਾਰਟੀ ਦੀਆਂ ਨੀਤੀਆਂ ਵਾਰਡ ਵਿਚ ਪਹੁੰਚਾਉਣਗੇ।

    ਸ. ਬਲਵਿੰਦਰ ਸਿੰਘ ਧਾਲੀਵਾਲ ਜੀ ਦਾ ਧੰਨਵਾਦ ਕਰਦਿਆਂ ਡੈਵਿਡ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਉਸ ਨੂੰ ਮੈਂ ਤਨ-ਮਨ ਨਾਲ ਨਿਭਾਵਾਂਗਾ ਅਤੇ ਪਾਰਟੀ ਦੀ ਚੜਦੀ ਕਲਾ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ।


    ਇਸ ਮੌਕੇ ਉਨ੍ਹਾਂ ਨਾਲ ਹਨੀ ਧਾਲੀਵਾਲ, ਸੰਜੀਵ ਕੁਮਾਰ ਬੁੱਗਾ, ਸ਼ਹਿਰੀ ਪ੍‍ਧਾਨ. ਕਰਮਦੀਪ ਸਿੰਘ ਕੰਮਾ, ਯੂਥ ਕਾਗਰਸ ਪ੍‍ਧਾਨ ਫਗਵਾੜਾ, ਜਗਜੀਤ ਸਿੰਘ ਬਿੱਟੂ, ਗੁਰਦੀਪ ਸਿੰਘ ਦੀਪਾ, ਕ੍ਰਿਸ਼ਨ ਕੁਮਾਰ ਹੀਰੋ, ਨਿਸ਼ਾ ਰਾਣੀ, ਜ਼ਿਲਾ ਪ੍ਰੀਸ਼ਦ ਮੀਨਾਕਸ਼ੀ ਵਰਮਾ ਅਤੇ ਵਾਰਡ ਵਾਸੀ ਹਾਜ਼ਰ ਸਨ । ਇਸ ਦੌਰਾਨ ਯੂਥ ਦਾ ਭਾਰੀ ਇੱਕਠ ਦੇਖਣ ਨੂੰ ਮਿਲਿਆ।