ਮੋਗਾ ਦੇ ਪਿੰਡ ਭਲੂਰ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਗਈ। ਮ੍ਰਿਤਕ 3 ਬੱਚਿਆਂ ਦਾ ਪਿਓ ਸੀ। ਇਸ ਪਿੰਡ ਵਿਚ ਇਕ ਮਹੀਨੇ ਵਿਚ ਨਸ਼ੇ ਦੇ ਓਵਰਡੋਜ਼ ਨਾਲ ਹੋਣ ਵਾਲੀ ਇਹ ਦੂਜੀ ਮੌਤ ਹੈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ। ਉਸ ਦੀ ਮ੍ਰਿਤਕ ਪਿੰਡ ਦੇ ਵਿਚੋਂ-ਵਿਚ ਇਕ ਬੈਂਚ ‘ਤੇ ਮਿਲੀ ਜਿਸਦੇ ਖੱਬੇ ਹੱਥ ‘ਤੇ ਸੱਟ ਦਾ ਨਿਸ਼ਾਨ ਸੀ।
ਮ੍ਰਿਤਕ ਦੇ 3 ਬੱਚੇ ਹਨ ਜਿਨ੍ਹਾਂ ਵਿਚ 2 ਲੜਕੀਆ 6 ਸਾਲ ਤੇ 8 ਸਾਲ ਦੀ ਹੈ ਤੇ ਇਕ ਲੜਕਾ ਹੈ ਜਿਸ ਦੀ ਉਮਰ 10 ਸਾਲ ਹੈ। ਮ੍ਰਿਤਕ ਦੀ ਪਤਨੀ ਪਹਿਲਾਂ ਹੀ ਉਸ ਨੂੰ ਛੱਡ ਕੇ ਕੋਟਕਪੂਰਾ ਵਿਚ ਰਹਿੰਦੀ ਹੈ ਤੇ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਦਾ ਭਰਾ ਛੱਤੀਸਗੜ੍ਹ ਵਿਚ ਮਜ਼ਦੂਰੀ ਕਰਦਾ ਹੈ। ਪਿੰਡ ਵਾਲਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਠੱਲ ਪਾਈ ਜਾਵੇ ਤੇ ਨਸ਼ੇ ਵੇਚਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ ਤਾਂਜੋ ਕੋਈ ਵੀ ਅਜਿਹਾ ਕੰਮ ਕਰਨ ਤੋਂ ਪਹਿਲਾਂ ਸੋਚੇ।