*ਪੈਨਸ਼ਨਰ ਦਿਵਸ ਮਨਾਉਣ ਮੌਕੇ ‘ਤੇ ਸੀਨੀਅਰ ਪੈਨਸ਼ਨਰਾਂ ਨੂੰ ਕੀਤਾ ਸਨਮਾਨਿਤ* ਫ਼ਗਵਾੜਾ:14 ਦਸੰਬਰ              ( ਰਿਪੋਰਟਰ ਇੰਦਰਜੀਤ ਸ਼ਰਮਾ) ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਵਲੋਂ -ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਤੀਸਰਾ ਪੈਨਸ਼ਨਰ ਦਿਵਸ ਮਨਾਉਣ ਲਈ ਸਮਾਗਮ ਰੈਸਟ ਹਾਊਸ ਫ਼ਗਵਾੜਾ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੇ ਸ਼ੁਰੂ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਐਸੋਸੀਏਸ਼ਨ ਦੇ ਮੈਂਬਰ ਸ਼੍ਰੀ ਹਰਭਜਨ ਲਾਲ ਦੇ ਛੋਟੇ ਭਰਾ ਸ਼੍ਰੀ ਪਰਮਜੀਤ ਲਾਲ,ਸੀਤਲ ਰਾਮ ਲੋਈ ਦੇ ਮਾਤਾ ਜੀ ਸ਼੍ਰੀ ਮਤੀ ਸ਼ਕੁੰਤਲਾ ਦੇਵੀ, ਜਮਹੂਰੀ ਲਹਿਰ ਦੇ ਉੱਘੇ ਪੱਤਰਕਾਰ ਸਤਪਾਲ ਸਿੰਘ ਚੱਕਦੇਸ ਰਾਜ ਦੇ ਨੌਜਵਾਨ ਬੇਟੇ ਗੁਰਪ੍ਰੀਤ ਸਿੰਘ ਅਤੇ ਖੱਬੀ ਜਮਹੂਰੀ ਲਹਿਰ ਦੇ ਉੱਘੇ ਆਗੂ ਡਾ.ਬਲਵਿੰਦਰ ਸਿੰਘ ਛੇਹਰਟਾ ਅਤੇ ਚੋਣ ਡਿਊਟੀ ਤੇ ਜਾ ਰਹੇ ਅਧਿਆਪਕ ਪਤੀ ਪਤਨੀ ਦੀ ਹਾਦਸੇ ਨਾਲ ਹੋਈ ਮੌਤ ‘ਤੇ ਮੋਨ ਧਾਰਨ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਗਈ। ਐਸੋਸੀਏਸ਼ਨ ਦੇ ਜਿਹਨਾਂ ਪੈਨਸ਼ਨਰ ਮੈਂਬਰਾਂ ਦਾ ਜਨਮ ਦਿਨ ਦਸੰਬਰ ਮਹੀਨੇ ਵਿੱਚ ਆਉਂਦਾ ਹੈ, ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਤੰਦਰੁਸਤੀ ਅਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਪੈਨਸ਼ਨਰ ਦਿਵਸ ਦੀ ਸਮੁੱਚੀ ਕਾਰਵਾਈ ਨੂੰ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇਂ ਚਲਾਇਆ‌। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ ਨੇ ਦੱਸਿਆ ਕਿ ਸਮਾਗਮ ਨੂੰ ਐਸੋਸੀਏਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ, ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ,ਜਥੇਬੰਦਕ ਸਕੱਤਰ ਨਿਰਮੋਲਕ ਸਿੰਘ ਹੀਰਾ,ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ, ਸੀਨੀਅਰ ਪੈਨਸ਼ਨਰ ਮੈਂਬਰ ਪ੍ਰਿੰਸੀਪਲ ਧਰਮਵੀਰ ਨਾਰੰਗ ਅਤੇ ਐਸੋਸੀਏਸ਼ਨ ਫਿਲੌਰ ਦੇ ਪ੍ਰਧਾਨ ਬਲਵਿੰਦਰ ਕੁਮਾਰ ਨੇ ਸੰਬੋਧਨ ਕਰਦੇ ਹੋਏ ਪੈਨਸ਼ਨਰ ਦਿਵਸ ਮਨਾਉਣ ਦੇ ਇਤਿਹਾਸ ਸੰਬੰਧੀ ਅਤੇ ਪੈਨਸ਼ਨਰਾਂ -ਮੁਲਾਜਮਾਂ ਦੀ ਮੰਗਾਂ ਸਬੰਧੀ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਬੇਰੁਖੀ ਵਾਲੇ ਵਤੀਰੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਪੈਨਸ਼ਨਰਾਂ ਨੂੰ ਆਪਣੇ ਬੁਢਾਪੇ ਦੀ ਡੰਗੋਰੀ ਨੂੰ ਬਚਾਉਣ ਅਤੇ ਆਪਣਾ ਬੁਢਾਪਾ ਸੁਰੱਖਿਅਤ ਪੂਰਣ ਬਤੀਤ ਕਰਨ ਲਈ ਪ੍ਰੇਰਿਤ ਕਰਦੇ ਹੋਏ ਭਵਿੱਖ ਦੇ ਉਲੀਕੇ ਜਾਣ ਵਾਲੇ ਸੰਘਰਸ਼ਾਂ ਵਿੱਚ ਤਨੋਂ ਮਨੋਂ ਧਨੋ ਯੋਗਦਾਨ ਪਾਉਣ ਲਈ ਸਦਾ ਤਤਪਰ ਰਹਿਣ ਦਾ ਸੁਨੇਹਾ ਦਿੱਤਾ।ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ ਵਲੋਂ ਸਾਲ 2025 ਵਿੱਚ ਐਸੋਸੀਏਸ਼ਨ ਦੀ ਆਮਦਨ ਅਤੇ ਖਰਚ ਦੇ ਵੇਰਵੇ ਹਾਜ਼ਰ ਪੈਨਸ਼ਨਰ ਮੈਂਬਰਾਂ ਨਾਲ ਸਾਂਝੇ ਕੀਤੇ ਗਏ ਅਤੇ ਕੀਤੇ ਗਏ ਖਰਚਿਆਂ ਨੂੰ ਪਾਸ ਕਰਵਾਇਆ ਗਿਆ।ਸਮਾਗਮ ਦੇ ਅਖੀਰ ਵਿੱਚ ਐਸੋਸੀਏਸ਼ਨ ਦੇ 75+ ਸਾਲਾਂ ਦਾ ਸਫ਼ਰ ਤੈਅ ਕਰ ਚੁੱਕੇ ਸੀਨੀਅਰ ਪੈਨਸ਼ਨਰ ਮੈਂਬਰਾਂ ਵਿੱਚ ਪ੍ਰਿੰਸੀਪਲ ਧਰਮਵੀਰ ਨਾਰੰਗ, ਸ਼੍ਰੀ ਮਤੀ ਤਰਸੇਮ ਕੌਰ ਫੈਮਿਲੀ ਪੈਨਸ਼ਨਰ, ਸ਼੍ਰੀ ਬਲਵੀਰ ਚੰਦ ਹੈੱਡ ਟੀਚਰ, ਸ਼੍ਰੀ ਮਤੀ ਸਵਰਨ ਕੌਰ ਬੀ ਪੀ ਈ ਓ, ਸ਼੍ਰੀ ਮਤੀ ਰਜਨੀ ਬਾਲਾ ਚੁੱਘ ਜੇ ਬੀ ਟੀ ਅਧਿਆਪਕਾ, ਸ਼੍ਰੀ ਰਮੇਸ਼ ਲਾਲ ਐੱਸ ਐੱਸ ਮਾਸਟਰ, ਸ਼੍ਰੀ ਮਤੀ ਰਣਜੀਤ ਕੌਰ ਹੈੱਡ ਟੀਚਰ,ਸ.ਭੁਪਿੰਦਰ ਸਿੰਘ ਧਨੀ ਹੈੱਡ ਡ੍ਰਾਫਟਸਮੈਨ, ਸ਼੍ਰੀ ਹਰਭਜਨ ਲਾਲ ਕੌਲ ਰੀਡਰ ਐੱਸ ਡੀ ਐੱਮ,ਸ.ਬਲਬੀਰ ਸਿੰਘ ਕੂਨਰ ਸਾਇੰਸ ਮਾਸਟਰ, ਸ਼੍ਰੀ ਮਤੀ ਭਜਨ ਕੌਰ ਫੈਮਿਲੀ ਪੈਨਸ਼ਨਰ,ਸ.ਹਰਪਾਲ ਸਿੰਘ ਲੈਕਚਰਾਰ ਗਣਿਤ,ਸ.ਸੁਰਿੰਦਰ ਸਿੰਘ ਲੈਕਚਰਾਰ ਇਕਨੌਮਿਕਸ, ਸ਼੍ਰੀ ਹਰੀ ਰਾਮ ਚੋਟ ਲੈਕਚਰਾਰ ਇਕਨੌਮਿਕਸ, ਸ਼੍ਰੀ ਮਤੀ ਸੁਰਿੰਦਰ ਕੌਰ ਲਾਇਬ੍ਰੇਰੀਅਨ,ਸ.ਨਗਿੰਦਰ ਸਿੰਘ ਵੋਕੇਸ਼ਨਲ ਮਾਸਟਰ ਆਦਿ ਨੂੰ ਮਾਣ ਤੇ ਸਤਿਕਾਰ ਸਹਿਤ ਸਨਮਾਨ ਚਿੰਨ੍ਹ,ਲੋਈ ਅਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੀ ਤੰਦਰੁਸਤੀ ਅਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਆਖ਼ਰ ਵਿੱਚ ਪ੍ਰਧਾਨ ਮੋਹਣ ਸਿੰਘ ਭੱਟੀ ਨੇ ਸਮਾਗਮ ਵਿੱਚ ਹਾਜ਼ਰ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਐਸੋਸੀਏਸ਼ਨ ਨੂੰ ਤਨੋਂ ਮਨੋਂ ਧਨੋ ਸਹਿਯੋਗ ਦਿੰਦੇ ਰਹਿਣ ਦੀ ਅਪੀਲ ਕੀਤੀ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸਤਪਾਲ ਸਿੰਘ ਖੱਟਕੜ,ਹਰਭਜਨ ਲਾਲ ਕੌਲ,ਕੇ ਕੇ ਪਾਂਡੇ,ਰਤਨ ਸਿੰਘ ਗੁਰਾਇਆ,ਤਾਰਾ ਸਿੰਘ ਬੀਕਾ, ਰਵਿੰਦਰ ਪਾਲ ਕੌਰ ਸੰਧੂ, ਬਲਵੀਰ ਚੰਦ, ਸ਼ਿਵ ਦਾਸ, ਵਿਜੇ ਕੁਮਾਰ ਕਟਾਰੀਆ, ਕ੍ਰਿਸ਼ਨ ਗੋਪਾਲ ਚੋਪੜਾ, ਦਲਜੀਤ ਸਿੰਘ, ਪਿਆਰਾ ਰਾਮ ਪਲਾਹੀ, ਅਸ਼ੋਕ ਕੁਮਾਰ,ਭਜਨ ਕੌਰ, ਸੋਹਣ ਲਾਲ, ਸੁਰਿੰਦਰ ਕੌਰ,ਡਾ.ਬਲਜਿੰਦਰ ਸਿੰਘ ਮਨਿੰਦਰ ਕੁਮਾਰ ਸ਼ਰਮਾ ਆਦਿ ਪੈਨਸ਼ਨਰ ਸਾਥੀ ਹਾਜ਼ਰ ਹੋਏ।

ਆਦਿ ਪੈਨਸ਼ਨਰ ਮੈਂਬਰ ਹਾਜ਼ਰ ਹੋਏ।