Skip to content
10 ਸਾਲਾ ਪੰਜਵੀਂ ਕਲਾਸ ਵਿਚ ਪੜ੍ਹਦੀ ਬੱਚੀ ਦੀ ਸੱਪ ਦੇ ਡੰਗਣ ਨਾਲ ਆਪਣੇ ਹੀ ਜਨਮ ਦਿਨ ਵਾਲੇ ਦਿਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਬੱਚੀ ਦੇ ਮਾਮਾ ਕੁਲਵਿੰਦਰ ਸਿੰਘ ਦੁੱਲੇਵਾਲਾ ਨੇ ਦੱਸਿਆ ਹੈ ਕਿ ਹਰਸਿਮਰਨ ਕੌਰ ਪੁੱਤਰੀ ਗੁਰਜੰਟ ਸਿੰਘ ਮਾਤਾ ਪਰਮਜੀਤ ਕੌਰ ਪਿੰਡ ਲੋਪੋ ਜੋ ਕਿ ਪੰਜਵੀਂ ਕਲਾਸ ਦੀ ਵਿਦਿਆਰਥਣ ਸੀ ਤਾਂ ਬੀਤੇ ਰਾਤੀ ਉਹ ਆਪਣੇ ਵੇਹੜੇ ਵਿਚ ਪਈ ਹੋਈ ਸੀ।
ਕੂਲਰ ਹੇਠ ਠੰਢ ਲੱਗਣ ‘ਤੇ ਉਹ ਆਪਣੇ ਬੈਡਰੂਮ ਵਿਚ ਚਲੀ ਗਈ ਜਿੱਥੇ ਬੈਡ ਉੱਪਰ ਇਕ ਸੱਪ ਪਹਿਲਾਂ ਹੀ ਲੇਟਿਆ ਹੋਇਆ ਸੀ। ਸੱਪ ਨੇ ਬੱਚੀ ਡੰਗ ਮਾਰੇ ਤਾਂ ਉਹ ਬੇਹੋਸ਼ ਹੋ ਗਈ ਜਿਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਹੀ ਬੱਚੀ ਦੀ ਮੌਤ ਹੋ ਗਈ। ਦੁਖ ਦੀ ਗੱਲ ਇਹ ਹੈ ਕਿ ਉਸ ਬੱਚੀ ਦਾ ਉਸ ਦਿਨ ਹੀ ਜਨਮ ਦਿਨ ਸੀ।
Related